ਸਮੱਗਰੀ 'ਤੇ ਜਾਓ

ਪੰਨਾ:ਵਰਣਾਂ ਦੇ ਵਣਜਾਰੇ - ਰਵਿੰਦਰ ਭੱਠਲ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜੀ ਵਾਰ ਮਿਲੋ :
ਤਾਂ ਇੰਜ ਲਗਦਾ ਹੈ
ਜਿਵੇਂ ਕਿਸੇ ਬਿਮਾਰ ਦੇ ਗੁਲੂਕੋਸ ਲੱਗਿਆ ਹੋਵੇ
ਤੇ ਉਹਦੀਆਂ ਅੱਖਾਂ 'ਚ ਜਿਉਣ ਦਾ
ਇਕ ਚਾਅ ਜਿਹਾ ਚਮਕ ਪਿਆ ਹੋਵੇ।

ਤੀਜੀ ਵਾਰ ਮਿਲੋ :
ਤੇ ਜਿਵੇਂ ਕਿਸੇ ਅਨੰਤ ਅਸੀਮ ਵਜਦ ਵਿਚ
ਪਵਿੱਤਰਤਾ 'ਚ ਲਿਪਟਦੇ ਜਾ ਰਹੇ ਹੋਵੋਂ।

ਤੇ ਫਿਰ ਇਹ ਨੇਮ
ਨਿਰੰਤਰ ਆਸਥਾ ਬਣ ਜਾਂਦੀ ਹੈ
ਐਪਰ ਜੇ ਕਿਤੇ ਅੱਖ 'ਚ ਕਣ ਹੋਵੇ
ਮੈਲਾ ਜਿਹਾ ਮਨ ਹੋਵੇ
ਤਾਂ ਬੱਦਲਾਂ ਦੀ ਬੁੱਕਲ 'ਚੋਂ
ਬਿਜਲੀ ਵੀ ਕੜਕ ਸਕਦੀ ਹੈ
ਮੈਂ ਦੇਖਿਐ, ਸਾਬਤ ਲੱਗਦੇ ਬੰਦੇ ਵੀ
ਤਿੜਕ ਕੇ ਮੁੜਦੇ ਨੇ
ਉਹ ਤਾਂ ਦੀਦੀ ਹੈ
ਵੀਰਾਂ ਦੇ ਵਾਰੇ ਵਾਰੇ ਜਾਂਦੀ।

ਉਹ ਬਹੁਤ ਜ਼ਿੱਦੀ ਹੈ
ਮਨ ਆਈ ਕਿ ਨੰਗੇ ਪੈਰ ਹੀ ਤੁਰਨਾ ਹੈ
ਤਾਂ ਤਪਦੀ ਰੇਤ ਵੀ
ਬਹਾਨਾ ਨਹੀਂ ਬਣ ਸਕਦੀ
ਜੇ ਨਹੀਂ ਬੋਲਣਾ, ਤਾਂ ਨਹੀਂ ਬੋਲਣਾ
ਖ਼ੁਦਾ ਵੀ ਆ ਜਾਏ ਤਾਂ ਬੁੱਲ੍ਹ ਨਹੀਂ ਖੋਲ੍ਹਣੇ।

ਉਹਦੀ ਸੋਚ ਸਪਸ਼ਟ ਹੈ
ਸਿੰਧੀ ਸਪਾਟ ਸੜਕ ਵਾਂਗ
ਉਹਦੇ ਫ਼ੈਸਲੇ ਬੜੇ ਨਿਸ਼ਚਿਤ ਹਨ
ਐਤਵਾਰ ਦੀ ਛੁੱਟੀ ਵਾਂਗ
ਉਹ ਜੇ ਹੱਸਦੀ ਹੈ ਤਾਂ ਬੜਾ ਊਦਾ ਜਿਹਾ

ਵਰਣਾਂ ਦੇ ਵਣਜਾਰੇ - 93