ਸਮੱਗਰੀ 'ਤੇ ਜਾਓ

ਪੰਨਾ:ਵਰਣਾਂ ਦੇ ਵਣਜਾਰੇ - ਰਵਿੰਦਰ ਭੱਠਲ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਸੁਵੱਲੇ ਰਾਹੇ ਪੈ ਗਿਆ
ਇਹ ਰਾਹ ਦੇਸ਼ ਤੋਂ ਵੀ ਦੂਰ
ਸੱਤ-ਸਮੁੰਦਰੀਂ ਪਾਰ
ਪਰਦੇਸਾਂ ਤੱਕ ਵੀ ਪਹੁੰਚ ਗਏ।

ਉਹ ਸ਼ੁਦਾਈਆਂ ਹਾਰ
ਪੰਜਾਬੀ ਵਿਰਸੇ ਦਾ ਵਾਰਿਸ ਬਣ
ਪਿੰਡ ਪਿੰਡ ਅਲਖ ਜਗਾਉਣ ਲੱਗਾ
ਕੰਨ-ਪਾਟੇ ਰਾਂਝੇ ਜੋਗੀ ਵਾਂਗ
ਬੇਲਿਆਂ 'ਚ ਹੀਰ ਹੀਰ ਕੂਕਦਾ
ਗੋਰਖ ਤੋਂ ਬੇਮੁੱਖ ਹੋ
ਉਸ ਆਪਣਾ ਟਿੱਲਾ ਬਣਾਇਆ
ਜੋਗ ਦੀਆਂ ਬਾਤਾਂ ਪਾਉਣ ਲਈ
ਪਰ ਧੂਣੀ ਤਪਾਉਣ ਦਾ ਵਕਤ
ਉਹਦੇ ਹੱਥਾਂ 'ਚੋਂ ਕਿਰ ਗਿਆ।

ਪਰ ਜਾਂਦਾ ਜਾਂਦਾ ਉਹ
ਆਪਣੇ ਪਿਆਰਿਆਂ ਦੇ ਮੋਹ ਦਾ
ਪਿੱਛੇ ਤੰਬੂ ਜ਼ਰੂਰ ਤਾਣ ਗਿਆ।

ਉਹ ਮੋਹ ਦਾ ਨੱਕੋ-ਨੱਕ ਭਰਿਆ ਵਜੂਦ
'ਤੇਰੀ ਆਈ ਮੈਂ ਮਰਜਾਂ'
ਵਰਗੀ ਅਦਾ ਦਾ ਹੁੰਗਾਰਾ
ਰਿਸ਼ਤਿਆਂ ਦੀ ਲੱਜ ਪਾਲਣ ਵਾਲਾ
ਦੋਸਤੀਆਂ ਦੀ ਪੀਢੀ ਗੰਢ ਵਰਗਾ
ਹੁਣ ਸਾਡੇ ਵਿਚਕਾਰ ਨਹੀਂ
ਕਾਹਲ ਸੀ ਉਸਦੇ ਸੁਭਾਅ ਵਿਚ
ਹੁਣ ਵੀ ਕਾਹਲ ਕਰ ਗਿਆ।

ਹੁਣ ਸਾਡੇ ਵਿਚਕਾਰ ਨਹੀਂ
ਇਹ ਭਰਮ ਹੈ ਨਿਰਾ
ਉਹਦੀ ਬਾਲ਼ੀ ਧੂਣੀ ਦਾ ਸੇਕ ਸੇਕਣ
ਉਹਦੀਆਂ ਬਾਤਾਂ ਦਾ ਹੁੰਗਾਰਾ ਭਰਨ

ਵਰਣਾਂ ਦੇ ਵਣਜਾਰੇ - 98