ਪੰਨਾ:ਵਰ ਤੇ ਸਰਾਪ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਲਾਘਾ ਵਿਚ ਕਿਹਾ ਜਾ ਸਕਦਾ ਹੈ ਕਿ ਇਹ ਨਵੇਂ ਤਜਰਬੇ ਪੰਜਾਬੀ ਵਿਚ ਉਸ ਤੋਂ ਵੱਧ ਓਪਰੇ ਨਹੀਂ ਲੱਗਦੇ, ਜਿੰਨੇ ਮਿਸਾਲ ਵਜੋਂ ਉਰਦੂ ਵਿੱਚ ਜਿਹੜੀ ਕਿ ਭਾਰਤ ਦੀਆਂ ਬੋਲੀਆਂ ਵਿੱਚੋਂ ਲਗਭਗ ਸਭ ਤੋਂ ਵੱਧ ਉਨੱਤ ਹੈ।
ਲੋਚਨ ਬਖ਼ਸ਼ੀ ਦੀਆਂ ਇਹ ਸੱਤ ਕਹਾਣੀਆਂ ਪਹਿਲਾਂ ਦੱਸੇ ਸਿਧਾਂਤ ਨੂੰ ਵਧੇਰੇ ਸਪਸ਼ਟ ਕਰਦੀਆਂ ਹਨ। ਇਹਨਾਂ ਕਹਾਣੀਆਂ ਵਿੱਚ ਜੋ (ਲਿਖਾਰੀ ਦੀਆਂ ਨਿਰੋਲ ਮੁੱਢਲੀਆਂ ਲਿਖਤਾਂ ਨਹੀਂ। ਸਗੋਂ ਕਲਾ ਅਤੇ ਸ਼ੈਲੀ ਦੀ ਪਕਿਆਈ ਵੱਲ ਸੰਕੇਤ ਕਰਦੀਆਂ ਹਨ। ਕਹਾਣੀ ਦੇ ਨਾਨਾ-ਰੂਪ ਪ੍ਰਗਟ ਹੁੰਦੇ ਹਨ। ਇਥੇ ਕਹਾਣੀ ਇਕ ਚਿੰਨ੍ਹਵਾਦੀ ਵਾਰਤਾ ਹੈ, ਜਿਵੇਂ 'ਇਕ ਬੱਕਰੀ ਇਕ ਤੀਵੀਂ' ਵਿੱਚ - ਉਦਗਾਰਕ ਬਿਆਨ ਹੈ। (ਭੁੱਖ) ਇੱਕ ਲੰਮੇਰੀ ਪਿਛੋਕੜ-ਚਿਤਰਨ ਹੈ। (ਖਾਣ ਪੀਣ ਤੇ ਐਸ਼ ਲਈ) ਅਤੇ ਇਕ ਪ੍ਰਭਾਵ-ਵਾਦੀ ਪਤ੍ਰਕਾ ਹੈ (ਇਕ ਖ਼ਤ) ਆਦਿ। ਇਹਨਾਂ ਕਹਾਣੀਆਂ ਵਿੱਚ ਜੀਵਨ ਦੀਆਂ ਝਲਕੀਆਂ ਹਨ। ਉਹਨਾਂ ਪ੍ਰਤੀਨਿਧ ਝਲਕੀਆਂ ਤੋਂ ਜੀਵਨ ਅਤੇ ਅਧੁਨਿਕ ਸੰਸਾਰ ਬਾਰੇ ਵਿਚਾਰ ਅਤੇ ਬੁੱਧੀ ਦੇ ਆਧਾਰ ਉੱਪਰ ਸਿੱਟੇ ਕੱਢਣ ਦਾ ਯਤਨ ਹੈ, ਪਾਤਰਾਂ ਨੂੰ ਉਜਾਗਰ ਕਰਨ ਦਾ ਅਤੇ ਆਕਰਖਣ-ਸ਼ਕਤੀ ਰੱਖਣ ਵਾਲਿਆਂ ਦ੍ਰਿਸ਼ਾਂ ਨੂੰ ਮਨ ਵਿਚ ਜਿਵੇਂ ਖੋਭ ਦੇਣ ਦਾ। ਇਹਨਾਂ ਕਹਾਣੀਆਂ ਵਿਚ ਭਾਵੁਕਤਾ ਹੈ ਅਤੇ ਯਥਾਰਥਕਤਾ-ਜਿਹੜੀਆਂ ਦੋ ਟਾਕਰਵੀਆਂ ਰੁਚੀਆਂ ਹਨ। ਭਾਵੁਕਤਾ ਹੈ ਸੰਸਾਰ ਨੂੰ ਜਿਵੇਂ ਮਸਲ ਕੇ ਮਨੁੱਖ ਦਿਆਂ ਭਾਵਾਂ ਅਤੇ ਰੁਚੀਆਂ ਦੇ ਅਨੁਕੂਲ ਬਣਾਉਣਾ ਅਤੇ ਇਸ ਤੋਂ ਨਿਰਾਸ਼ ਹੋ ਕੇ ਹਿਰਦੇ ਨੂੰ ਬੇਧਣਾ-ਯਥਾਰਥਕਤਾ ਹੈ। ਸੰਸਾਰ ਦੀ ਜਗਨ ਨਾਥ ਯਾਤਰਾ ਦਿਆਂ ਦਲ ਦੇਣ ਵਾਲਿਆਂ

ਵਰ ਤੇ ਸਰਾਪ

੫.