ਪੰਨਾ:ਵਰ ਤੇ ਸਰਾਪ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਸ਼ਲ ਹਾਰਬਰ ਹੈ ਆਰਟੀਫਿਸ਼ਲ ਹਾਰਬਰ ਤੂੰ ਜਾਣਦੀ ਏਂ ਉਹ ਹੁੰਦੀ ਹੈ ਜਿਸਨੂੰ ਮਨੁੱਖ ਆਪ ਬੰਣਾਵੇ। ਭਾਵ ਜੋ ਈਸ਼ਵਰ ਦੀ ਵਡੱਤ ਨਾਲੋਂ ਮਨੁੱਖ ਦੀ ਵਡੱਤ ਨੂੰ ਉਘਾੜੇ। ਤੇ ਇਹੋ ਗਲ ਬੰਬਈ ਸ਼ਹਿਰ ਦੀ ਹੈ। ਇਹ ਇਕ ਮਹਾਨ ਸ਼ਹਿਰ ਹੈ। ਸਾਫ਼ ਸੁੱਥਰਾ ਤੇ ਵਿਸ਼ਾਲ। ਜਿਸ ਨੂੰ ਇਨਸਾਨ ਨੇ ਆਪਣੀ ਕਾਰੀਗਰੀ ਨਾਲ ਉਸਾਰਿਆ ਹੈ। ਇਹ ਸਾਡੇ ਪੱਛਮੀ ਸ਼ਹਿਰਾਂ ਨਾਲ ਬਹੁਤ ਮਿਲਦਾ ਜੁਲਦਾ ਹੈ। ਮੇਰਾ ੪੮ ਘੰਟੇ ਦਾ ਔਫ਼ ਸੀ ਤੇ ਮੈਂ ... ਛੁੱਟੀ ਲੈ ਕੇ ਇਥੇ ਆਇਆ ਹਾਂ। ਬੜੀ ਰਮਣੀਕ ਜਗਾ ਹੈ। ਕਿਸੇ ਗਲੋਂ ਵੀ ਸਾਡੇ ਲੰਡਨ ਨਾਲੋਂ ਘੱਟ ਨਹੀਂ। ਅਲੀ ਖ਼ਾਸੀ ਯੂਰੋਪੀਅਨ-ਸਭਯਤਾ। ਇਨ੍ਹਾਂ ਲੋਕਾਂ ਤੇ ਹਾਵੀਂ ਹੈ। ਇਨ੍ਹਾਂ ਦੇ ਸਿਨਮਾ, ਰੈਸਟੂਰੈੰਟ, ਪਾਰਕ ਤੇ ਕਲਬਜ਼ ਸਾਡੇ ਵਾਂਗ ਹਨ ਤੇ ਮੈਨੂੰ ਇਉਂ ਪਰਤੀਤ ਹੁੰਦਾ ਹੈ ਕਿ ਮੈਂ ਆਪਣੇ ਦੇਸ਼ ਵਿਚ ਹੀ ਫਿਰ ਰਿਹਾ ਹਾਂ।

ਤੈਨੂੰ ਯਾਦ ਹੈ ਸ਼ੁਰੂ ਸ਼ੁਰੂ ਵਿਚ ਮੈਂ ਤੈਨੂੰ ਲਿਖਿਆ ਸੀ ਕਿ ਭਾਰਤ ਸਪੇਰਿਆਂ ਦਾ ਦੇਸ਼ ਹੈ। ਇਥੋਂ ਦੇ ਲੋਕ ਜਾਦੂਗਰ ਹਨ। ਉਹ ਹਵਾ ਵਿਚ ਉਡ ਸਕਦੇ ਹਨ। ਰੱਸੀ ਦੇ ਸਹਾਰੇ ਅਕਾਸ਼ ਵਿਚ ਖੜੇ ਰਹਿ ਸਕਦੇ ਹਨ। ਤੇ ਹੋਰ ਇਹੋ ਜਹੀਆਂ ਊਲ ਜਲੂਲ ਗੱਲਾ ਵਿਚ ਇਨ੍ਹਾਂ ਦਾ ਵਿਸ਼ਵਾਸ ਹੈ। ਇੰਡੀਆ ਦੀਆਂ ਬਾਰਸ਼ਾਂ ਇੰਡੀਆ ਦੀ ਗਰਮੀ, ਇੰਡੀਆ ਦੇ ਲੋਕ, ਮੈਨੂੰ ਕੁਝ ਵੀ ਤੇ ਚੰਗਾ ਨਹੀਂ ਸੀ ਲਗਦਾ। ਪਰ ਹੁਣ ਜਾਪਦਾ ਹੈ। ਜਿਵੇਂ ਉਹ ਸਭ ਮੇਰਾ ਵਹਿਮ ਸੀ। ਇਹੋ ਜਹੀ ਕੋਈ ਵੀ ਅਯੋਗ ਗਲ ਮੈਂ ਉਨਾਂ ਵਿਚ ਵੇਖੀ ਨਹੀਂ। ਤੇ ਮੈਂ ਹੁਣ ਹੌਲੀ ਹੌਲੀ ਆਪਣੇ ਆਪ ਨੂੰ ਇਨ੍ਹਾਂ ਨਾਲ ਐਡਜਸਟ ਕਰੀ ਜਾ ਰਿਹਾ ਹਾਂ। ਭਾਵੇਂ ਇਨ੍ਹਾਂ

੧o੮.

ਵਰ ਤੇ ਸਰਾਪ