ਪੰਨਾ:ਵਰ ਤੇ ਸਰਾਪ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੋ ਕਦੀ ਮੈਂ ਹੁਣ ਬਲਾਇਟੀ ਜਾਵਾਂ ਤੇ ਮੇਰੀ ਸਟੈਲਾ ਮੈਨੂੰ ਪਛਾਣ ਵੀ ਨਾ ਸਕੇ।"
"ਤੇ ਸ਼ਾਇਦ ਤੈਨੂੰ ਵਹਿਸ਼ੀ ਸਮਝ ਲਵੇ।" ਮੈਂ ਕਿਹਾ। ਇਸ ਤੋਂ ਸਾਰੇ ਖਿੜ ਖਿੜ ਕਰ ਕੇ ਹਸ ਪਏ।
ਹਾਂ ਸਚ ਐਲਜ਼ਾ ਰੰਗ ਤੇ ਮੇਰਾ ਵੀ ਸੰਵਲਾ ਗਿਆ ਹੈ। ਪਰ ਕੀ ਰੰਗਤ ਬਦਲ ਜਾਣ ਨਾਲ ਮਨੁੱਖ ਵੀ ਬਦਲ ਜਾਂਦਾ ਹੈ। ਸਾਡੀ ਯੂਨਿਟ ਵਿਚ ਇਕ ਦੇਸ਼ੀ ਅਫ਼ਸਰ ਲੈਫਟੀਨੈਂਟ ਸਿੰਘ ਆਇਆ ਹੈ। ਬੜਾ ਬਾਂਕਾ ਜਵਾਨ ਹੈ। ਮੈਂ ਇਹੋ ਜਹੇ ਖੂਬਸੂਰਤ ਹਿੰਦੁਸਤਾਨੀ ਘਟ ਹੀ ਦੇਖੇ ਹਨ।
ਪਹਿਲੋਂ ਪਹਿਲ ਸਾਰੇ ਦੇ ਸਾਰੇ ਅੰਗਰੇਜ਼ ਇਨਸਟਰੱਕਟਰ ਉਸਦੀ ਪਰਵਾਹ ਨਹੀਂ ਸਨ ਕਰਦੇ। ਉਸਨੂੰ ਸਲਾਮ ਤੀਕ ਨਹੀਂ ਸਨ ਕਰਦੇ ਸਗੋਂ ਉਸਨੂੰ ਆਪਣੇ ਤੋਂ ਘਟੀਆ ਜਾਣਦੇ ਸਨ। ਪਰ ਇਹ ਆਦਮੀ ਕਾਫ਼ੀ ਸੂਝਵਾਨ, ਸਮਝਦਾਰ ਤੇ ਦਿਲਚਸਪ ਹੈ। ਹੁਣ ਅੰਗਰੇਜ਼ ਇਨਸਟਰਕਟਰ ਉਸ ਸਬੰਧੀ ਆਪਣਾ ਵਤੀਰਾ ਬਦਲ ਰਹੇ ਹਨ। ਨੁਕਤਾ ਇਹ ਕਢਿਆ ਨੇ "ਕਿ ਸਲਾਮ ਉਸਦੇ ਮੋਢਿਆਂ ਤੇ ਲਗੇ ਪਿਪਸ ਨੂੰ ਕੀਤਾ ਜਾਂਦਾ ਹੈ ਨਾ ਕੇ ਉਸਦੀ ਜ਼ਾਤ ਨੂੰ।"

ਜਦੋਂ ਜੋ ਇਹੋ ਜਹੀਆਂ ਗਲਾਂ ਕਰਨ ਲਗ ਜਾਂਦੇ ਤਾਂ ਮੈਂ ਉਸਨੂੰ ਚੇਤਾਉਣੀ ਦਵਾਂਦਾ ਹਾਂ ਕਿ ਅਸੀਂ ਇਕ ਮਹਾਨ ਜੰਗ ਲੜ ਰਹੇ ਹਾਂ। ਇਹ ਸਾਡੀ ਕੌਮੀ ਲੜਾਈ ਹੈ ਤੇ ਸਾਡੇ ਲਈ ਜ਼ਿੰਦਗੀ ਅਤੇ ਮੌਤ ਜਿੱਡੀ ਮਹੱਤਾ ਰਖਦੀ ਹੈ। ਸਾਨੂੰ ਕਿਸੇ ਗਲੇ ਤੰਗ ਦਿੱਲੀ ਨਹੀਂ ਪਰਗਟ ਕਰਨੀ ਚਾਹੀਦੀ।

੧੧੦.

ਵਰ ਤੇ ਸਰਾਪ