ਪੰਨਾ:ਵਰ ਤੇ ਸਰਾਪ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰ ਇਬ ਗਲ ਤੇ 'ਜੋ ਹਮੇਸ਼ਾ ਖਿੱਝ ਜਾਂਦਾ ਹੈ ਤੇ ਆਖਦਾ ਹੈ "ਬਾਈ ਗਾਡ ਜੇ ਇਹ ਬਲੱਡੀ ਲੜਾਈ ਨਾ ਲਗੀ ਹੁੰਦੀ ਤੇ ਮੈਂ ਕਦੀ ਇਨ੍ਹਾਂ ਕਾਲਿਆਂ ਕਲੂਟਿਆਂ ਦੀਆਂ ਸ਼ਕਲਾਂ ਵੀ ਨਾ ਵੇਖਦਾ।"
"ਤੇ ਹੁਣ ਕਿਹੜਾ ਮੁੜ ਵੇਖੇਂਗਾ। ਸੁਖ ਨਾਲ ਲੜਾਈ ਦੇ ਮੈਦਾਨ ਵਿਚ ਜਾ ਰਹੇ ਹਨ। ਮਾਂ ਕੋਲ ਨਹੀਂ ਚਲੇ।" ਪਰ ਇਹ ਹਨ ਕਿ ਹਸੂੰ ਹਸੂੰ ਕਰਦੇ ਵਧਦੇ ਤੁਰੇ ਜਾਂਦੇ ਹਨ।
ਮੈਨੂੰ ਇਨ੍ਹਾਂ ਦੀ ਸਾਦਗੀ ਤੇ ਬੜਾ ਹਾਸਾ ਆਉਂਦਾ ਹੈ। ਇਕ ਦਿਨ ਲੈਫਟੀਨੈਟ ਸਿੰਘ ਨੇ ਮੈਨੂੰ ਇਹ ਗਲ ਸੁਣਾਈ ਸੀ। ਇਕ ਬੁੱਢੀ ਹਿੰਦੁਸਤਾਨੀ ਮਾਂ ਆਪਣੇ ਇਕੋ ਇਕ ਜਵਾਨ ਪੁਤਰ ਨੂੰ ਜਿਸਦੀ ਛੁਟੀ ਮੁਕ ਚਲੀ ਸੀ। ਫੌਜ ਵਿਚ ਵਾਪਸ ਭੇਜ ਰਹੀ ਸੀ। ਜਦੋਂ ਮੁੰਡਾ ਜਾਣ ਲਗਾ ਤਾਂ ਮਾਂ ਨੇ ਉਸਨੂੰ ਬੜੇ ਪਿਆਰ ਤੇ ਰੀਝਾਂ ਨਾਲ ਬੰਣਾਈ ਹੋਈ ਇਕ ਖਦਰ ਦੀ ਚਾਦਰ ਦਿੱਤੀ ਕਿ ਪੁਤਰ ਪਰਦੇਸ ਚਲਿਆ ਹੈਂ ਲੈਂਦਾ ਜਾ। ਪੁਤਰ ਨੇ ਆਖਿਆ ਮਾਂ ਫੌਜ ਵਿਚ ਮੈਨੂੰ ਸਭ ਕੁਝ ਮਿਲ ਜਾਂਦਾ ਹੈ। ਮੈਨੂੰ ਇਸਦੀ ਲੋੜ ਨਹੀਂ ਪੈਣੀ। ਪਰ ਮਾਂ ਨੇ ਇਸਰਾਰ ਕਰਦਿਆਂ ਹੋਇਆਂ ਕਿਹਾ "ਕੋਈ ਨਹੀਂ ਪੁੱਤ ਕੋਲ ਹੋਈ ਤਾਂ ਕਦੀ ਕੰਮ ਹੀ ਆਵੇਗੀ। ਹੋਰ ਨ ਹੋਇਆ ਤਾਂ ਜਦੋਂ ਗੋਲੀ ਚਲਣ ਲਗੇ ਤਾਂ ਉਤੇ ਲੈ ਲਈਂ।"

ਲੈਫਟੀਨੈਂਟ ਸਿੰਘ ਇਸ ਗਲ ਨੂੰ ਕਿਸ ਅੰਦਾਜ਼ ਨਾਲ ਸੁਣਾਂਦਾ ਹੈ। ਲੋਕਲ ਐਕਸੈਂਟ ਵਿਚ ਕਹੀ ਹੋਈ ਇਹ ਗਲ ਸੁਣਕੇ B.O.R'S ਹਸਦੇ ਹਨ ਤੇ ਹਿੰਦੁਸਤਾਨੀ ਲੋਕਾਂ ਦੀ ਸਾਦਗੀ ਦਾ ਮਜ਼ਾਕ ਉਡਾਂਦੇ ਹਨ। ਪਰ ਮੈਂ ਸਮਝਦਾ ਹਾਂ ਇਸ ਵਿਚ ਇਨ੍ਹਾਂ

ਵਰ ਤੇ ਸਰਾਪ

੧੧੧.