ਪੰਨਾ:ਵਰ ਤੇ ਸਰਾਪ.pdf/106

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਸਾਦਗੀ ਨਾਲੋਂ ਵੀ ਵਧੇਰੇ, ਮਾਂ ਦੀ ਮਮਤਾ ਦਾ ਜਜ਼ਬਾ ਕੰਮ ਕਰ ਰਿਹੈ ਜੋ ਦੁਸ਼ਮਣ ਦੀਆਂ ਵਰ੍ਹਦੀਆਂ ਗੋਲੀਆਂ ਵਿਚ ਵੀ ਆਪਣੇ ਪਿਆਰੇ ਦੀ ਸਹਾਇਤਾ ਕਰਨ ਦਾ ਹੀਆ ਕਰ ਸਕਦੈ। ਪਿਆਰ ਭਾਵੇਂ ਮਾਂ ਦਾ ਹੋਵੇ ਤੇ ਭਾਵੇਂ ਪਰੀਤਮਾਂ ਦਾ ਇਹ ਇਕ ਐਸੀ ਸ਼ਕਤੀ ਹੈ ਮੇਰੀ ਪਿਆਰੀ ਐਲਜ਼ਾ! ਜਿਸ ਨਾਲ ਭਿਆਨਕ ਬੰਬ ਦੇ ਸੇਕ ਨੂੰ ਸ਼ਾਂਤ ਕੀਤਾ ਜਾ ਸਕਦੈ। ਜਿਸ ਨਾਲ ਮਨੁੱਖ ਮਹਾਂ ਸਮੁੰਦਰਾਂ ਨੂੰ ਹੁੰਗਾਲ ਸਕਦੇ ਤੇ ਪਹਾੜਾਂ ਦਾ ਸੀਨਾ ਚੀਰ ਸਕਦੈ। ਕੀ ਇਹ ਤੇਰਾ ਪਿਆਰ ਨਹੀਂ ਜਿਸਨੂੰ ਸੁਰਜੀਵ ਰਖਣ ਲਈ ਅਜ ਮੈਂ ਸੱਤ ਸਮੁੰਦਰ ਪਾਰ ਆ ਪਹੁੰਚਿਆ ਹਾਂ ਤਾਂ ਕਿ ਤਰੇ ਬੁਲ੍ਹਾਂ ਦੀ ਮੁਸਕਾਨ ਸਦੀਵੀ ਹੋ ਸਕੇ।
ਅਛਾ ਹੁਣ ਦੇਰ ਹੋ ਰਹੀ ਹੈ। ਇਸ ਬਾਰੇ ਤੈਨੂੰ ਫੇਰ ਕਦੀ ਲਿਖਾਂਗਾ। ਘਰ ਦਾ ਸਾਰਾ ਹਾਲ ਵਾਲ ਲਿਖੀ। ਆਪਣੀ ਲੇਟੈਸਟ ਫੋਟੋ ਭੇਜੀਂ।

ਨਿਘਾ ਪਿਆਰ ਘਲਦਾ ਹੋਇਆ।


ਤੇਰਾ ਆਪਣਾ
ਜਾਹਨੀ ਯਾਰਕ
ਸੌਧੇ ਡਰਾਈਵ
ਯਾਰਕ ਸ਼ਾਇਰ
ਯੂ: ਕੇ:
੧ ਨਵੰਬਰ ੧੯੪੪.


ਪਿਆਰੇ ਜਾਹਨੀ।


ਕੁਝ ਸਮੇਂ ਲਈ ਤੈਨੂੰ ਚਿਠੀ ਨਹੀਂ ਪਾਈ। ਐਵੇਂ ਹੀ ਕੁਝ

੧੧੨.

ਵਰ ਤੇ ਸਰਾਪ