ਪੰਨਾ:ਵਰ ਤੇ ਸਰਾਪ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਨੱਖੇ ਤੇ ਹਸਮੁਖ ਹੁੰਦੇ ਹਨ। ਜਦੋਂ ‘ਜੋ ਇਹ ਚਿੱਠੀ ਪੜ੍ਹ ਰਿਹਾ ਸੀ. ਉਸ ਵੇਲੇ ਸਾਰੀ ਬਾਰਕ ਇਹ ਕੋਰਸ ਗਾਉਣ ਲਗ ਪਈ, "ਸ਼ੀ ਲਵਜ਼ ਮੀਂ ਨੌ ਮੌਰ" (ਹੁਣ ਉਹ ਮੈਨੂੰ ਪਿਆਰਦੀ ਨਹੀਂ)। ਵਿਚਾਰ ਜੋ। ਉਸ ਦਾ ਦਿਲ ਟੁਟ ਗਿਆ ਹੈ। ਕਾਸ਼! ਤੂੰ ਯੈਂਕੀ ਕਮਾਨ ਅਫ਼ਸਰ ਦੀ ਦਾਅਵਤ ਤੇ ਨਾ ਗਈ ਹੁੰਦੀ।
ਪਰ ਇਹ ਕਿਤਨੀ ਬੁਰੀ ਗਲ ਹੈ ਐਲਜ਼ਾ! ਕੀ ਬਰਿਟਨ ਦਾ ਬੁਲ ਡਾਗ ਆਪਣੀ ਚੌਕੀਦਾਰੀ ਆਪ ਨਹੀਂ ਕਰ ਸਕਦਾ? ਇਨਾਂ ਸੌਹਰਿਆਂ ਯੈਂਕੀਆਂ ਨੇ ਕੀ ਚੌਕੀਦਾਰੀ ਕਰਨੀ ਹੈ। ਐਸ਼ ਕਰਨਗੇ ਐਸ਼। ਇਸ ਮਾਮਲੇ ਵਿਚ ਇਹ ਤਾਂ ਸਾਡੇ ਤੋਂ ਵੀ ਇਕ ਕਦਮ ਅਗੇ ਹਨ। ਉਸ ਦਿਨ ‘ਜੋ’ ਇਕ ਗਲ ਮੈਨੂੰ ਸੁਣਾ ਰਿਹਾ ਸੀ। ਕਿ ਯੈਂਕਸ ਦਾ ਇਕ ਸਕੁਐਡ ਸੀ ਕਿਧਰੇ ਵੈਸਟਰਨ ਫਰੰਟ ਤੇ ਇਕ ਥਾਵੇਂ। ਜਰਮਨਾਂ ਨੇ ਹਵਾਈ ਹੱਲਾ ਕੀਤਾ ਤਾਂ ਅਲਾਰਮ ਸਾਇਰਨ ਵਜਾਇਆ ਗਿਆ। ਜਿਸ ਵੇਲੇ ਜਰਮਨੀ. ਦੇ ਹਵਾਈ ਜਹਾਜ਼ ਆਕਾਸ਼ ਤੇ ਚਾਰੇ ਪਾਸੇ ਉਨ੍ਹਾਂ ਦਿਆ ਹਾਂ ਤੇ ਮੰਡਲਾ ਰਹੇ ਸਨ ਤਾਂ ਸਾਰੇ ਦੇ ਸਾਰੇ ਯੈਂਕ ਮਸਤ ਸ਼ਰਾਬੀ ਬਣੇ ਚੀਖ਼ ਰਹੇ ਸਨ।
"ਗਾਡ ਡੈਮ ਦੀਜ਼ ਜੈਰੀਜ਼! ਵਟ ਅਬਾਊਟ ਮਾਈ ਵਿਮੈਨ ਹੇ॥ ਬਟ ਅਬਾਉਟ ਮਾਈ ਵਾਈਨ ਹੇ!!!-- (ਰਬ ਗਾਰਤ ਕਰੇ ਇਨ੍ਹਾਂ ਜਰਮਨਾਂ ਨੂੰ। ਮੈਂ ਕਿਹਾ ਮੇਰੀ ਕੁੜੀ ਕੀ ਹੋਈ। ਮੇਰੀ ਸ਼ਰਾਬ ਕਿਥੇ ਗਈ)।

ਤੇ ਇਤਨੇ ਵਿਚ ਜ਼ੋਰ ਜ਼ੋਰ ਦੇ ਧਮਾਕੇ ਹੋਏ। ਫੇਰ ਸਾਰੇ ਦੀ ਸਾਰੀ ਫਿਜ਼ਾ ਖ਼ਾਮੋਸ਼ ਹੋ ਗਈ। ਨਾਜ਼ੀ ਹਵਾਈ ਜਹਾਜ਼

ਵਰ ਤੇ ਸਰਾਪ

੧੧੫.