ਪੰਨਾ:ਵਰ ਤੇ ਸਰਾਪ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਡਦੇ ਹੋਏ ਦੁਰ ਚਲੇ ਗਏ। ਧਰਤੀ ਤੇ ਵਡੇ ਵਡੇ ਡੂੰਘੇ ਟੋਏ ਬਣ ਗਏ ਤੇ ਇਨ੍ਹਾਂ ਟੋਇਆਂ ਵਿਚ ਹੀ ਸਾਰੇ ਦੇ ਸਾਰੇ ਯੈਂਕੀ ਪੂਰੇ ਗਏ। ਦੂਜੇ ਦਿਨ ਇਤਹਾਦੀ ਅਖਬਾਰਾਂ ਵਿਚ ਉਨ੍ਹਾਂ ਦੀ ਬਹਾਦਰੀ ਦੀ ਤਾਰੀਫ਼ ਕੀਤੀ ਗਈ। ਉਨ੍ਹਾਂ ਦੀ ਦਰਿੜਤਾ ਦੇ ਪੁਲ ਬੰਨੇ ਗਏ। ਸਾਰੀ ਕੌਮ ਨੇ ਉਨ੍ਹਾਂ ਦੀ ਸਰਾਹਨਾਂ ਕੀਤੀ। "ਦੇ ਡਾਈਡ ਵਿਦ ਦੇਅਰ ਬਟਸ ਆਨ" (ਉਹ ਸਣੇ ਬੂਟਾਂ ਦੇ ਮਰ ਗਏ ਅਰਥਾਤ ਉਹ ਆਪਣੀ ਡਿਊਡੀ ਤੇ ਲੜਦੇ ਲੜਦੇ ਸ਼ਹੀਦ ਹੋ ਗਏ)।
ਮੈਂ ਕਿਹਾ, "ਇਸ ਸੁਰਖੀ ਦਾ ਥਾਵੇਂ ਉਨ੍ਹਾਂ ਨੂੰ ਲਿਖਣਾ ਚਾਹੀਦਾ ਸੀ "ਦੇ ਡਾਈਡ ਵਿਦ ਦੇਅਰ ਵਾਈਨ ਐਂਡ ਵਿਮੈਨ।" (ਉਹ ਸਣੇ ਸ਼ਰਾਬ ਤੇ ਔਰਤਾਂ ਦੇ ਮਰ ਗਏ।)
ਪਰ ਸ਼ਾਇਦ ਫੌਜੀ ਇਸ਼ਾਰਿਆਂ ਦੀ ਜ਼ੁਬਾਨ ਵਿਚ ਚਿਨਾਤਮਕ ਬੋਲ ਕੁਝ ਹੋਰ ਹੀ ਅਰਥ ਰਖਦੇ ਹਨ। ਤੂੰ ਇਸ ਗੁੱਥੀ ਨੂੰ ਸੁਲਝਾ ਨਹੀਂ ਸਕੇਂਗੀ। ਨਾਲੇ ਮੈਂ ਤੇਰਾ ਸਮਾਂ ਫਾਲਤੂ ਗੱਲਾਂ ਵਿਚ ਕਾਹਨੂੰ ਨਸ਼ਟ ਕਰਾਂ। ਮੈਂ ਤੈਨੂੰ ਇਹ ਦਸ ਦੇਣਾ ਚਾਹੁੰਦਾ ਹਾਂ ਕਿ ਹੁਣ ਮੇਰੀ ਯੂਨਿਟ ਟਰੇਨਿੰਗ ਯੂਨਿਟ ਨਹੀਂ ਰਹੀ। ਉਹ ਐਕਟਿਵ ਯੂਨਿਟ ਹੈ ਤੇ ਅਸੀਂ ਬਰਮਾਂ ਵਿਚ ਸਰਕਾਰ ਬਰਤਾਨੀਆਂ ਦੇ ਗਵਾਚੇ ਹੋਏ ਵੱਕਾਰ ਨੂੰ ਮੁੜ ਸੁਰਜੀਵ ਕਰਨ ਲਈ ਅਗੇ ਵਧ ਰਹੇ ਹਾਂ। ਇਹ ਸਾਡੇ ਲਈ ਇਕ ਕੌਮੀ ਜੰਗ ਹੈ ਇਕ ਮੁਕੱਦਸ ਜੰਗ। ਈਸਾ ਮਸੀਹ ਸਾਨੂੰ ਬੱਲ ਬਖ਼ਸ਼ੇ।

ਤੇਰਾ ਜੋਹਨੀ

******

੧੧੬.

ਵਰ ਤੇ ਸਰਾਪ