ਪੰਨਾ:ਵਰ ਤੇ ਸਰਾਪ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਨ੍ਹਾਂ ਕਈ ਦਿਨਾਂ ਦਾ ਵੇਰਵਾ ਵੀ ਬੜਾ ਅਜੀਬ ਹੈ। ਪਹਿਲੇ ਦਿਨ ਜਦੋਂ ਓ ਆਏ ਤਾਂ ਉਨ੍ਹਾਂ ਨੇ ਹਰ ਥਾਵੇਂ ਮੈਦਾਨ ਵਿਚ ਟਰੈਂਚਾ ਪੁਟਣੀਆਂ ਸ਼ੁਰੂ ਕਰ ਦਿਤੀਆਂ। ਲੰਮੀਆਂ ਡੂੰਘੀਆਂ ਸਿਧੀਆਂ ਟੇਢੀਆਂ ਖਾਈਆਂ। ਹਰ ਇਕ ਸਿਪਾਹੀ ਨੇ ਆਪਣੀ ਟਰੈਂਚ ਆਪ ਬਣਾਈ ਸੀ। "ਇਹ ਡੂੰਘੀ ਖਾਈ ਬਚਾ ਲਈ ਬੜੀ ਜ਼ਰੂਰੀ ਹੈ" ਕਿਸੇ ਨੇ ਕਿਹਾ।
"ਹਾਂ ਲੋੜ ਪੈਣ ਤੇ ਇਹੋ ਹੀ ਕਬਰ ਦਾ ਕੰਮ ਵੀ ਦੇ ਸਕਦੀ ਹੈ।"

ਦੂਜਾ ਦਿਨ ਟੈਂਟ ਗਡਣ ਵਿਚ ਲਗ ਗਿਆ। ਤੀਜੇ ਦਿਨ ਝਾੜੀਆਂ ਤੇ ਦਰਖ਼ਤਾਂ ਦੀਆਂ ਟਹਿਣੀਆਂ ਕਟ ਕੇ ਤੰਬੂਆਂ ਦੇ ਉਪਰ ਵਿਛਾਈਆਂ ਗਈਆਂ ਤਾਂ ਜੋ ਅਕਾਸ਼ ਵਿਚ ਉਡਦੇ ਹਵਾਈ ਜਹਾਜ਼ ਇਨ੍ਹਾਂ ਨੂੰ ਵੇਖ ਨ ਸਕਣ। ਤੇ ਹੁਣ ਉਹ ਕੁਝ ਪੈਰ ਜਮਾ ਕੇ ਟਿਕ ਗਏ ਹਨ। ਉਨ੍ਹਾਂ ਦੀ ਯੂਨਿਟ ਦੇ ਤਿੰਨ ਭਾਗ ਹਨ। ਜਾਂ ਇਉਂ ਕਹੀਏ ਕਿ ਉਨ੍ਹਾਂ ਦੀ ਯੂਨਿਟ ਤਿੰਨ ਥਾਵੇਂ ਵੰਡੀ ਰਹਿੰਦੀ ਹੈ। ਇਕ ਭਾਗ ਜੋ ਐਡਵਾਂਸ ਪਾਰਟੀ ਦੇ ਰੂਪ ਵਿਚ ਤਿੰਨਾਂ ਦਿਨਾਂ ਲਈ ਮੁਹਰਲੇ ਮੁਹਾਜ਼ ਦਾ ਦੌਰਾ ਕਰਦਾ ਹੈ। ਦੂਜਾ ਭਾਗ ਜੋ ਕੈਂਪ ਦੀ ਡੀਫੈਂਸ ਲਈ ਤਿੰਨ ਦਿਨ ਪਹਿਰਾ ਦਿੰਦਾ ਹੈ ਤੇ ਤੀਜਾ ਭਾਗ ਜੋ ਇਹ ਛੇ ਦਿਨ ਮੁਕਾਣ ਪਿਛੋਂ ਸਤਵੇਂ ਦਿਨ ਰੈਸਟ ਲੈਂਦਾ ਹੈ। ਇਹ ਰੈਸਟ ਲੈਣ ਵਾਲਾ ਦਿਨ ਵੀ ਬੜਾ ਅਜੀਬ ਹੈ। ਜਦੋਂ ਕਦੀ ‘ਜੋ’ ਤੇ ‘ਜਾਹਨੀਂ’ ਦਾ ਰੈਸਟ ਇਕੱਠਾ ਆ ਜਾਂਦਾ ਹੈ। ਤਾਂ ਖ਼ੂਬ ਮੌਜ ਲਗ ਜਾਂਦੀ ਹੈ। ਹੱਸਦਿਆਂ ਹੱਸਦਿਆਂ 'ਜਾਹਨੀਂ' ਆਪਣੀਆਂ ਮੁੱਛਾਂ ਤੇ ਹਥ ਫੇਰਦਾ ਹੈ ਤੇ 'ਜੋਂ ਕਹਿੰਦਾ ਹੈ,

ਵਰ ਤੇ ਸਰਾਪ

੧੧੯.