ਪੰਨਾ:ਵਰ ਤੇ ਸਰਾਪ.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਾਰਪੋਰਲ ਹੈ। ਉਨ੍ਹਾਂ ਦੇ ਪਿਛੇ ਪਿਛੇ ਸਾਰੀ ਕੰਪਨੀ ਚਲੀ ਜਾਂਦੀ ਹੈ। ਲੈਫ਼ਟ ਰਾਈਟ ਲੈਫ਼ਟ ਰਾਈਟ......
"ਮੈਂ ਕਿਹਾ ਇਸਦੀਆਂ ਗਲ੍ਹਾਂ ਹਨ ਕਿ ਡਬਲ ਰੋਟੀਆਂ।"
"ਤੇ ਨਕ ਕਿਵੇਂ ਸੂ ਫੀਨਾ ਜਿਹਾ। "
"ਆਹੋ ਵੇਖ ਤੇ ਸਹੀ ਕਿਵੇਂ ਕਬੂਤਰੀ ਹਾਰ ਅੱਖਾਂ ਗੁਟਕਾ ਰਹੀ ਹੈ।"
"ਸਾਡੇ ਤੇ ਸਪਾਈਂਗ ਕਰਨ ਆਈ ਸੀ। "
"ਮਾਤਾ ਹਰੀ! ਹੇ..."
"ਨਹੀਂ ਸਾਡੇ ਨਾਲ ਲੜਨ ਆਈ ਸੀ।"
"ਤਦੇ ਹੀ ਕੀਲ ਕਾਂਟੇ ਨਾਲ ਲੈਸ ਹੋ ਕੇ ਆਈ ਸੀ। ਮੈਂ ਕਿਹਾ ਇਸਦੇ ਵਾਲਾਂ ਵਿਚ ਉਲਝੇ ਲਾਲ ਫੁਲਾਂ ਦੇ ਗੁੱਛੇ ਨੂੰ ਵੇਖ਼।"
"ਆਰਟਿਸਟ ਹੈ ਕੰਬਖ਼ਤ। ਲੈਫ਼ਟੀਨੈਂਟ ਸਿੰਘ ਇਸ ਨੂੰ ਵੇਖਦਾ ਤੇ ਕਹਿੰਦਾ ਜਨਾਬ ਰਾਤ ਦੀ ਕਾਲਖ ਵਿਚ ਉਸ਼ਾ ਮੁਸਕਰਾ ਹੀ ਹੈ।"
"ਜਨਾਬ ਖ਼ਾਲਸ ਪੂਰਬੀ ਅੰਦਾਜ਼ ਵਿਚ ਇਸਨੂੰ ਕਾਲੀ ਨਾਗਨ ਤੇ ਲਾਲ ਮਣੀ ਕਹਿੰਦੇ ਹਨ। ਇਸਦਾ ਡੰਗਿਆ ਪਾਣੀ ਘਟ ਹੀ ਮੰਗਦਾ ਹੁੰਦੈ। ਦਿਲ ਫੈਂਕ ਜੀ ਜ਼ਰਾ ਬਚ ਕੇ ਰਹਿਣਾ।"

"ਸ਼ਟ ਅਪ। ਜਦ ਤੀਕ ਮੇਰੇ ਹੱਥਾਂ ਵਿਚ ਬੰਦੂਕ ਹੈ। ਜਦ ਤੀਕ ਮੇਰੀਆਂ ਬਾਹਵਾਂ ਵਿਚ ਬਲ ਹੈ। ਤੇ ਜਦ:ਤੀਕ. ਮੇਰੀ ਮੁਠੀ ਵਿਚ ਅਗਨੀ ਬੰਬ ਹੈ। ਮੈਨੂੰ ਇਸ਼ਕ ਕਰਨ ਤੋਂ ਕੋਈ ਰੋਕ ਨਹੀਂ ਸਕਦਾ। ਕੋਈ ਰੋਕ ਨਹੀਂ ਸਕਦਾ .....ਮੇਰੇ ਰਸਤੇ ਵਿਚੋਂ

ਵਰ ਤੇ ਸਰਾਪ

੧੨੫.