ਪੰਨਾ:ਵਰ ਤੇ ਸਰਾਪ.pdf/120

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਟ ਜਾਓ....ਲੈਫਟ ਰਾਈਟ... ਲੈਫ਼ਟ ਰਾਈਟ..."।
"ਠਹਿਰੋ। ਮੈਂ ਕਿਹਾ ਠਹਿਰ ਜਾਓ ਇਹ ਕੀ ਹੋ ਰਿਹਾ ਹੈ?" ਲੈਫ਼ਟੀਨੈਂਟ ਸਿੰਘ ਨਠਦੇ ਆਂਦੇ ਹਨ। ਉਨ੍ਹਾਂ ਦਾ ਸਾਹ ਫੁਲਿਆ ਹੋਇਆ ਹੈ। ਉਹ ਫਿਰ ਬੋਲਦੇ ਹਨ।
ਇਹ ਕੀ ਹੋ ਰਿਹਾ ਹੈ। ਧਰਮ, ਬੁਧ ਲੜਨ ਵਾਲਿਓ ਕੀ ਇਕ ਅਬਲਾ ਨਾਰੀ ਦੀ ਬੇਪਤੀ ਤੁਹਾਡੀ ਤਹਿਜ਼ੀਬ ਨੂੰ ਸ਼ੋਭਾ ਦਿੰਦੀ ਹੈ।"
ਕੋਈ ਉਤਰ ਨਹੀਂ ਦੇਂਦਾ।
ਲੈਫ਼ਟੀਨੈਂਟ ਸਿੰਘ ਫੋਰ ਬੋਲਦੇ ਹਨ।
"ਮੈਂ ਪੁਛਦਾ ਹਾਂ ਕਿਥੇ ਹੈ ਤੁਹਾਡੀ ਤਹਿਜ਼ੀਬ। ਈਸਾ ਮਸੀਹ ਦੇ ਪੁੱਤਰੋ ਕੀ ਇਸ ਤਰ੍ਹਾਂ ਕਿਸੇ ਅਬਲਾ ਨਾਰੀ ਨੂੰ ਰੋਲਿਆ ਜਾਂਦਾ ਹੈ? ਉੱਚੀ ਸਭਿਅਤਾ ਦੇ ਵਾਲੀਓ ਅਜ ਕਿਥੇ ਹੈ ਤੁਹਾਡੀ ਤਹਿਜ਼ੀਬ ਜਿਸ ਵਿਚ ਨਾਰੀ ਦਾ ਸਨਮਾਨ ਇਸ ਤਰ੍ਹਾਂ ਕੀਤਾ ਜਾਂਦਾ ਹੈ। ਨਾਰੀ ਜੋ ਸਭ ਦੀ ਜਨਮ ਦਾਤਾ ਹੈ। ਜੋ ਸਭ ਦੀ ਸਦੀਵੀ ਮਾਂ ਹੈ।"
ਕੰਪਨੀ ਵਿਚ ਕੁਝ ਖੁਸਰ ਪੁਸਰ ਹੁੰਦੀ ਹੈ। ਕੁਝ ਆਵਾਜ਼ਾਂ ਉਠਦੀਆਂ ਹਨ ਤੇ ਉਠ ਕੇ ਦਬ ਜਾਂਦੀਆਂ ਹਨ।
"ਚੇਤੇ ਰਖੋ, ਪਿਛੇ ਕੋਈ ਤੁਹਾਡੀ ਵੀ ਮਾਂ ਹੈ। ਭੈਣ ਹੈ। ਜੇ ਕੋਈ ਉਨ੍ਹਾਂ ਨੂੰ ......"

"ਸ਼ਟਅਪ।" ਕੰਪਨੀ ਵਿਚ ਖਲਬਲੀ ਮਚ ਜਾਂਦੀ ਹੈ। ਲੈਫ਼ਟੀਨੈਂਟ ਸਿੰਘ ਅਗੇ ਵਧ ਕੇ ਯੁਵਤੀ ਦੇ ਬੰਧਨ ਕਟ ਦੇ ਹਨ। ਇਕ ਗੋਰਾ ਸੈਨਕ ਚੀਖ਼ ਉਠਦਾ ਹੈ "ਬਲੱਡੀ ਇੰਡੀਅਨ।"

੧੨੬.

ਵਰ ਤੇ ਸਰਾਪ