ਪੰਨਾ:ਵਰ ਤੇ ਸਰਾਪ.pdf/122

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰ ਹੁਣ ਵੀ ਕਦੀ ਕਦੀ ਸੀਗਾਂਗ ਤੋਂ ਦੂਰ ਬਹੁਤ ਦੂਰ ਸਭਯ ਲੋਕਾਂ ਦੇ ਪੱਛਮੀ ਸ਼ਹਿਰ "ਯਾਰਕ ਸ਼ਾਇਰ" ਦੀਆਂ ਗਲੀਆਂ ਵਿਚ, ਇਕ ਸਿਰ ਫਿਰਿਆ ਬੁਢਾ ਵੇਖਣ ਵਿਚ ਆਉਂਦਾ ਹੈ। ਉਸ ਗਹਿਰੇ ਸਾਵੇ ਰੰਗ ਦੀ ਵਰਦੀ ਪਾਈ ਹੁੰਦੀ ਹੈ ਜੋ ਹੁਣ ਲੀਰ ਲੀਰ ਹੋ ਚੁਕੀ ਹੈ। ਸੈਨਕਾਂ ਵਾਂਗ ਉਸ ਦੇ ਪੈਰਾਂ ਵਿਚ ਫੁਲ ਬੂਟ ਹੁੰਦੇ ਹਨ ਜਿਨ੍ਹਾਂ ਨੂੰ ਥਾਵੇਂ ਕੁਥਾਵੇਂ ਟਾਕੀਆਂ ਨੇ ਢਕ ਰਖਿਆ ਹੈ। ਉਸ ਦੇ ਚਿਹਰੇ ਤੇ ਢਿਲਕੀਆਂ ਹੋਈਆਂ ਦੋ ਲੰਮੀਆਂ ਚਿੱਟੀਆਂ ਮੁੱਛਾਂ ਇਸ ਗਲ ਦੀਆਂ ਸੂਚਕ ਹਨ ਕਿ ਕਿਸੇ ਜ਼ਮਾਨੇ ਵਿਚ ਜ਼ਰੂਰ ਇਹ ਇਕ ਬਾਰੁਅਬ ਚਿਹਰਾ ਸੀ। ਤੁਸੀਂ ਉਸ ਕੋਲ ਖ਼ੱਤਾਂ ਦਾ ਇਕ ਦੱਥਾ ਵੀ ਵੇਖ ਸਕਦੇ ਹੋ। ਉਹ ਤੁਹਾਨੂੰ ਕਹੇਗਾ----

ਇਹ ਖ਼ਤ ਮੇਰੇ ਹਨ। ਮੈਂ ਪਾਰ ਸਮੁੰਦਰੋਂ ਐਲਜ਼ਾ ਨੂੰ ਲਿਖੇ ਸਨ। ਪਰ ਐਲਜ਼ਾਂ ਨੇ ਇਹ ਮੈਨੂੰ ਪਤਾ ਦਿਤੇ। ਐਲਜ਼ਾ ਨੇ ਮੈਨੂੰ ਇਕ ਬਲੱਡੀ ਯੈਂਕ ਲਈ ਤਿਲਾਂਜਲੀ ਦੇ ਦਿਤੀ। ਤੇ ਹਾਂ ਇਹ ਖ਼ਤ ਜੋ ਤੁਸੀਂ ਮੇਰੇ ਕੋਲ ਵੇਖ ਰਹੇ ਓ, ਇਹ 'ਸਟੈਲਾ' ਦੇ ਹਨ। 'ਸਟੈਲਾ' ਨੇ ਮੇਰੇ ਮਿਤਰ 'ਜੋ' ਨੂੰ ਲਿਖੇ ਸਨ। 'ਜੋ'। ਬਰਮਾ ਦੀ ਲੜਾਈ ਵਿਚ ਮਾਰਿਆ ਗਿਆ। ਵਿਚਾਰਾ 'ਜੋ' ਅੰਤ ਸਮੇਂ ਤੀਕ ਕਹਿੰਦਾ ਰਿਹਾ, "ਸ਼ੀ ਲਵਜ਼ ਮੀ ਮੋਰ।' (ਹੁਣ ਉਹ ਮੈਨੂੰ ਨਹੀਂ ਪਿਆਰਦੀ) ਸਟੈਲਾ ਨੇ ਇਕ ਸਭਯ ਯੈਂਕ ਨਾਲ ਵਿਆਹ ਕਰਾ ਲਿਆ। ਉਸ ਯੈਂਕ ਨੇ ਉਸਨੂੰ ਜਰੂਰ ਆਖਿਆ ਹੋਵੇਗਾ-ਜ਼ਿੰਦਗੀ ਜੀਣ ਲਈ ਹੈ, ਖਾਣ ਪੀਣ 'ਤੇ ਐਸ਼ ਕਰਨ ਲਈ ਹੈ।"

੧੨੮.

ਵਰ ਤੇ ਸਰਾਪ