ਪੰਨਾ:ਵਰ ਤੇ ਸਰਾਪ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਰ ਮੇਮਣੀ ਦੀ ਮਾਂ! ਉਹ ਸਾਰਾ ਦਿਨ ਉਸਦੇ ਮਗਰ ਭੱਜਦਾ ਰਹਿੰਦਾ 'ਛੇ ....ਛੇ' ਕਰਕੇ ਉਹ ਉਸ ਨੂੰ ਪੁਚਕਾਰਦਾ ਸੀ ਤੇ ਆਪਣੇ ਵਲ ਬੁਲਾਉਂਦਾ ਸੀ। ਫਿਰ ਘਾ ਦੀਆਂ ਦੱਥੀਆਂ ਨੂੰ ਹਵਾ ਵਿੱਚ ਲਹਿਰਾਉਂਦਾ ਤੇ ਕਿਸੇ ਸ਼ਾਤਾਰ ਖਿਡਾਰੀ ਵਾਂਗ, ਉਸ ਨੂੰ ਆਪਣੇ ਵਲ ਖਿਚਣ ਵਿਚ ਕਾਮਯਾਬ ਹੋ ਜਾਂਦਾ।
ਬੱਕਰੀ ਸਾਰਾ ਦਿਨ ਬਗੀਚੀ ਦੀਆਂ ਕਿਆਰੀਆਂ ਵਿੱਚ ਚੌਂਕੜੀਆਂ ਭਰਦੀ ਰਹਿੰਦੀ, ਕਿਸੇ ਆਜ਼ਾਦ ਤਤਲੀ ਵਾਂਗ ਜੋ ਇਕ ਫੁਲ ਤੋਂ ਉਡ ਕੇ ਕਿਸੇ ਦੂਜੇ ਫੁੱਲ ਤੇ ਜਾ ਬੈਠਦੀ ਹੈ ਤੇ ਉਹ ਕਿਸੇ ਅਣਭੋਲ ਬਾਲਕ ਵਾਂਗ ਉਹਦੇ ਮਗਰ ਭਜਦਾ ਰਹਿੰਦਾ। 'ਮੰਨਸਾ' ਦੀ ਬਕਰੀ ਅਜੇ ਹੁਣੇ ਹੁਣੇ ਕੋਠੀ ਦੇ ਇਸ ਫਾਟਕ ਤੇ ਸੀ। ਹੁਣ ਲਾਨ ਵਿਚ ਹੈ। ਹੁਣ ਬਗੀਚੀ ਦੇ ਉਹਲੇ ਹੈ ਤੇ ਹੁਣੇ ਹੀ ਕੋਠੀ ਦੇ ਦੂਜੇ ਫਾਟਕ ਤੇ। ਤੇ ਉਹ ਵੀ ਉਸ ਦੇ ਮਗਰ ਮਗਰ ਉਸਦੇ ਪਰਛਾਵੇਂ ਵਾਂਗ ਪਸਰਿਆ ਰਹਿੰਦਾ।
ਪਰ ਇਕ ਸਿਫ਼ਤ ਹੈ ‘ਮੰਨਸਾ’ ਦੀ ਬੱਕਰੀ ਵਿਚ, ਉਸ ਨੇ ਅਜੇ ਤੀਕ ਕਦੇ ਵੀ ਬਗੀਚੀ ਦਿਆਂ ਬੂਟਿਆਂ ਨੂੰ ਮੂੰਹ ਨਹੀਂ ਸੀ ਮਾਰਿਆ। ਜਿਵੇਂ ਉਹ ਮੰਨਸਾ ਦੀ ਦਿਲ-ਪੀੜ ਨੂੰ ਅਨੁਭਵ ਕਰ ਸਕਦੀ ਹੋਵੇ। ਮੰਨਸਾ ਇਸ ਗਲ ਤੋਂ ਚੰਗੀ ਤਰ੍ਹਾਂ ਜਾਣੂ ਸੀ ਤੇ ਉਹ ਸਦਾ ਉਸ ਦੇ ਇਸ ਪਹਿਲੂ ਦੀ ਤਾਰੀਫ਼ ਕਰਦਾ ਸੀ।
ਮੰਨਸਾ ਮੇਰਾ ਮਾਲੀ ਸੀ ਜਿਸਦਾ ਕੰਮ ਦਿਨ ਭਰ ਬਗੀਚੀ ਦੀ ਗੋਡੀ ਕਰਨਾ ਸੀ। ਲਾਨ ਵਿਚੋਂ ਘਾ, ਖਨੋਤਰਨਾ ਸੀ। ਕਿਆਰੀਆਂ ਨੂੰ ਪਾਣੀ ਲਾਣਾ ਸੀ। ਪਰ ਉਸਦੀ ਜਾਚੇ ਇਨ੍ਹਾਂ ਸਾਰਿਆਂ ਕੰਮਾਂ ਤੋਂ ਵੀ ਅਤਿਅੰਤ ਜ਼ਰੂਰੀ ਆਪਣੀ ਬੱਕਰੀ ਨੂੰ

ਵਰ ਤੇ ਸਰਾਪ

੧੨.