ਪੰਨਾ:ਵਰ ਤੇ ਸਰਾਪ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਰ ਕਰਨਾ ਸੀ। ਜਦ ਤੀਕ ਉਹ ਆਪਣੀ ਬੱਕਰੀ ਨੂੰ ਫੜ ਕੇ ਪਿਆਰ ਨਾਲ ਉਸਦੇ ਮੂੰਹ ਵਿਚ ਘਾ ਦੀਆਂ ਦੱਥੀਆਂ ਨਹੀਂ ਸੀ ਠੋਸ ਲੈਦਾ, ਉਸ ਨੂੰ ਚੈਨ ਨਹੀਂ ਸੀ ਆਉਂਦਾ। ਉਸ ਨੂੰ ਇਸ ਤਰ੍ਹਾਂ ਵੇਖ ਕੇ ਮੇਰਾ ਅਰਦਲੀ 'ਸ਼ੇਰ ਸਿੰਘ' ਬੋਲ ਉਠਦਾ।
"ਇਸ ਸਾੜੀ ਮੋਮਣੀ ਜਹੀ ਦਾ ਢਿਡ ਕਦੇ ਭਰਦਾ ਵੀ ਆ। ਇਸ ਸਾੜੀ ਦੀਆਂ ਬੱਖੀਆਂ ਪਾਟ ਜਾਣੀਆਂ ਕਿਸੇ ਦਿਨ।" ਸ਼ੇਰ ਸਿੰਘ 'ਲ' ਨੂੰ 'ੜ' ਬੋਲਦਾ ਹੈ ਤੇ ‘ਵ’ ਨੂੰ ‘ਬ’।
"ਯੋ ਮਤ ਕਹੋ ਜੀ।" ਮੰਨਸਾ ਬੋਲਦਾ ਹੈ। "ਗਰਭਵਤੀ ਹੈ ਨਾ, ਇਸ ਕੀ ਸੇਵਾ ਹੋਨੀ ਹੀ ਚਾਹੀਏ।"
"ਨਾੜੇ ਮਿਤਰਾਂ ਸੇਵਾ ਹਉ ਤਾਂ ਦੁਧ ਦਉ।" ਸ਼ੇਰ ਸਿੰਘ ਮਨਸਾ ਦੀ ਨਾੜ ਟੋਂਹਦਾ ਤੇ ਮਨਸਾ ਦੇ ਮੂੰਹ ਤੇ ਇਕ ਮੁਸਕਰਾਹਟ ਜਹੀ ਆ ਜਾਂਦੀ। ਉਸ ਦੀਆਂ ਅਖਾਂ ਚਮਕਦੀਆਂ ਉਸ ਦੇ ਮੂੰਹ ਵਿਚੋਂ ਰਾਲਾਂ ਵਗ ਤੁਰਦੀਆਂ, ਤੇ ਉਹ ਇਕ ਪਚਾਕੇ ਨਾਲ ਆਪਣੇ ਬੁਲਾਂ ਤੇ ਜੀਭ ਫੇਰਦਾ ਤੇ ਫਿਰ ਹੌਲੀ ਹੌਲੀ ਬਕਰੀ ਦੀ ਬੂਥੀ ਸਲਾਹਉਣ ਲਗ ਜਾਂਦਾ।
"ਬੱਕਰੀ ਬੜਾ ਪਿਆਰਾ ਜਾਨਵਰ ਹੈ ਸ਼ੇਰ ਸਿੰਘ!" ਮੰਨਸਾ ਬੋਲਦਾ ਹੈ। ‘ਗਾਏ ਕੀ ਤਰ੍ਹਾਂ ਯਿਹ ਨਾ ਲਾਤ ਮਾਰਤੀ ਹੈ ਨ ਸੀਂਝ ਹੀ। ਔਰ ਨਾ ਭੈਸ ਕੀ ਤਰਾਂ ਪੇਟੂ ਹੈ। ਆਪਣੇ ਦੋ ਤਿਨਕੇ ਘਾਸ ਖਾਈ ਔਰ ਮਜ਼ੇ ਸੋ ਪੜ ਰਹੀ। ਜਬ ਜੀ ਚਾਹਾ ਕਾਨ ਸੇ ਪਕੜਾ,ਔਰ ਲੇ ਆਏ ਮੈਦਾਨ ਮੇਂ। ਇਸ ਕੀ ਪੀਠ ਪਰ ਹਾਥ ਫੇਰਾ ਔਰ ਚੁਪਕੇ ਸੇ ਬੈਠ ਕੇ ਦੌਹ ਲੀਆ। ਮੈਂ ਤੋ ਕਹਿਤਾ ਨੂੰ ਬਕਰੀ ਜੈਸਾ ਬੇਜ਼ਬਾਨ ਜਾਨਵਰ ਔਰ ਕੋਈ ਪੈਦਾ ਹੀ ਨਹੀਂ ਕੀਆ ਭਗਵਾਨ ਨੇ।'

ਵਰ ਤੇ ਸਰਾਪ

੧੩.