ਪੰਨਾ:ਵਰ ਤੇ ਸਰਾਪ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸਦੇ ਮੋਢਿਆਂ ਨੂੰ ਫੜ ਕੇ ਹਲੂਣ ਰਿਹਾ ਸੀ। "ਰਾਮ, ਰਾਮ" ਤੇ ਮੰਨਸਾ ਉਠ ਬੈਠਿਆ।
"ਬਹੂ ਜੀ ਚਲੀ ਗਈ ਤੂੰ ਮੈਂ ਕਿਹਾ।" ਮੰਨਸਾ ਦਾ ਦਿਲ ਧਕ ਧਕ ਕਰਨ ਲਗਾ। "ਉਹ ਜਿਹੜਾ ਤੇਰਾ ਰਿਸ਼ਤੇਦਾਰ ਔਂਦਾ ਹੁੰਦਾ ਨਾ, ਜੀਹਦੀ ਉਹ ਵੋਹਟੀ ਦੀ ਭੂਆ ਦੀ ਨੰਨਾਣ ਦੀ ਮਾਸੀ ਦੀ ਧੀ ਲਗਦੀ ਏ, ਉਹੀਓ ਲੈ ਗਿਆ ਸੂ।" ਤੇ ਮੰਨਸਾ ਦਾ ਜਿਵੇਂ ਕਲੇਜਾ ਨਿਕਲ ਗਿਆ। "ਅਜੇ ਮੂੰਹ ਨ੍ਹੇਰਾ ਹੀ ਸੀ ਤੇ ਮੈਂ ਸਬੇਰੇ ਸਬੇਰੇ ਮਾਲਸ਼ ਕਰਦਾ ਸਾਂ ਬਗੀਚੀ ਬਿਚ, ਕਿ ਉਹ ਦੋਵੇਂ ਜਣੇ ਤੇਰੇ ਅੰਦਰੋਂ ਨਿਕੜੇ। ਮੈਂ ਜਾਣਿਆ ਸ਼ੈਤ ਮੰਨਸਾ ਵਾ। ਪਰ ਉਹ ਤਾਂ ਹੋੜੀ ਹੋੜੀ ਚੋਰਾਂ ਬਾਂਗ ਪੈਰ ਰਖਦੇ ਬੂਹਿਉਂ ਬਾਹਰ ਨਿਕੜ ਗਏ। ਤੇ ਨਿਕੜਦਿਆਂ ਈ ਤੀਰ ਹੋ ਗਏ। ਜਾਨੂੰ, ਮੈਨੂੰ ਤੇਰਾ ਖਿਆਲ ਆਇਆ ਮੈਂ ਕਿਹਾ ਚਲੋ ਯਾਰ ਦੀ ਖੈਰ ਸਾਰ ਈ ਲਈਏ .. ਚਲਕੇ ......"
"ਧਕ ਧਕ .." ਮੰਨਸਾ ਦਾ ਦਿਲ ਦੌੜਨ ਲਗਾ। ਤੋਂ ਆਪ ਮੁਹਾਰੇ ਹੀ ਉਸ ਨੂੰ ਆਪਣੇ ਤਿੰਨ ਸੌ ਰੁਪਏ ਦਾ ਖ਼ਿਆਲ ਆ ਗਿਆ। ਰੁਪਏ ਦਾ ਖ਼ਿਆਲ ਆਉਦਿਆਂ ਹੀ ਉਸਦੀ ਨਜ਼ਰ ਆਪਣੀ ਬੁਘਨੀ ਤੇ ਜਾ ਪਈ। ਮਿੱਟੀ ਦੀ ਬੁਘਨੀ ਭੋਰਾ ਭੋਰਾ ਹੋਈ ਫ਼ਰਸ਼ ਤੇ ਪਈ ਸੀ।

"ਹੂੰ।" ਸ਼ੇਰ ਸਿੰਘ ਨੇ ਆਪਣੀਆਂ ਮੁੱਛਾਂ ਤੇ ਹਥ ਫੇਰਿਆ ਤੇ ਬੋਲਿਆ "ਸਾੜੀ ਮੂਲ ਨਾਲ ਬਿਆਜ ਬੀ ਲੈ ਗਈ।' ਸ਼ੇਰ ਸਿੰਘ ਦਾ ਖੰਘੂਰਾ ਫ਼ਿਜ਼ਾ ਵਿਚ ਫਿਰ ਗੂੰਜਿਆ। ਪਰ ਮੰਨਸਾ ਉਸ ਨੂੰ ਸੁਣ ਨਾ ਸਕਿਆ। ਉਸ ਦੇ ਕੰਨਾਂ ਤੇ ਜਿਵੇਂ ਕਿਸੇ ਨੇ ਹਥੋੜੇ ਦੀ

ਵਰ ਤੇ ਸਰਾਪ

੧੯.