ਪੰਨਾ:ਵਰ ਤੇ ਸਰਾਪ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁਲਹਿਣੀ


ਸੜਕ ਦੇ ਕਿਨਾਰੇ ਆਪਣੀ ਗੋਦੜੀ ਵਿਚ ਲਿਪਟੀ ਹੋਈ, ਉਹ ਦੰਮ ਤੋੜ ਰਹੀ ਸੀ ਤੇ ਕੋਈ ਵੀ ਉਸ ਦੇ ਨੇੜੇ ਨਹੀਂ ਸੀ ਆ ਰਿਹਾ। ਉਸ ਨੂੰ ਖ਼ਤਰਨਾਕ ਬੀਮਾਰੀ ਸੀ, ਭੈੜੀ ਤੇ ਘਿਰਣਾਦਾਇਕ। ਇਸ ਲਈ ਸ਼ਾਇਦ ਹਰ ਇਕ ਉਸ ਤੋਂ ਘਿਰਣਾ ਕਰਦਾ ਸੀ। ਉਸ ਦਾ ਸਰੀਰ ਹੌਲੀ ਹੌਲੀ ਗੁਲਦਾ ਜਾ ਰਿਹਾ ਸੀ ਤੇ ਪਸ ਰਿਸ ਰਹੀ ਸੀ। ਉਸ ਦਾ ਸਰੀਰ ਹੌਲੀ ਹੌਲੀ ਖੁਰਦਾ ਜਾ ਰਿਹਾ ਸੀ, ਲੂਣ ਦੀ ਉਸ ਡਲੀ ਵਾਂਗ ਜੋ ਪਾਣੀ ਦੇ ਹੜ੍ਹ ਵਿਚ ਆ ਗਈ ਹੋਵੇ।

ਪਰ ਲੂਣ ਦੀ ਇਸ ਡਲੀ ਨੇ ਖੁਰਦਿਆਂ ਖੁਰਦਿਆਂ

ਵਰ ਤੇ ਸਰਾਪ

੨੩.