ਪੰਨਾ:ਵਰ ਤੇ ਸਰਾਪ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋ ਜਾਵੇ, ਉਹ ਮਰਨਾ ਚਾਹਵੇ ਤੇ ਮਰ ਨਾ ਸਕੇ। ਪਰ ਨਾਕਾਮੀ ਤਾਂ ਉਸ ਦੀ ਜ਼ਿੰਦਗੀ ਦਾ ਰਾਜ਼ ਸੀ। ਉਹਦੇ ਹਰ ਸਾਹ ਤੋਂ ਉਹਦੀ ਹਰ ਧੜਕਣ ਤੇ, ਜਿੰਦਗੀ ਦੇ ਦਿਸਹੱਦੇ ਤੇ ਹਰ ਪਾਸੇ ਨਾਕਾਮੀ ਨੇ ਆਪਣੀ ਚਾਦਰ ਵੱਲਾ ਰੱਖੀ ਸੀ।
ਉਸ ਦੀ ਜ਼ਿੰਦਗੀ ਇਕ ਮਹਾਨ ਨਾਕਾਮੀ ਸੀ। ਅਜ ਤੋਂ ਸੋਲਾਂ ਸਾਲ ਪਹਿਲਾਂ, ਜਦੋਂ ਆਪਣੇ ਮਾਤਾ ਪਿਤਾ ਦੇ ਘਰ ਉਸ ਨੇ ਜਨਮ ਲਿਆ ਸੀ ਤਾਂ ਉਹ ਆਪਣੇ ਮਾਤਾ ਪਿਤਾ ਦਾ ਪੰਜਵਾਂ ਬੱਚਾ ਸੀ। ਅਸਲ ਵਿਚ ਉਹ ਇਹੋ ਜਹੀ ਅਣਮੰਗੀ ਔਲਾਦ ਸੀ, ਜਿਸ ਦੇ ਗਰਭ ਵਿਚ ਆਉਂਦਿਆਂ ਹੀ ਮਾਂ ਬਾਪ ਦੀ ਉਸ ਨਾਲ ਘਿਰਣਾ ਹੋ ਜਾਂਦੀ ਹੈ। ਉਸ ਦੀ ਹੋਂਦ ਨੂੰ ਮਿਟਾਨ ਲਈ ਉਸ ਦੀ ਮਾਂ ਨੇ ਅਣਥਕ ਯਤਨ ਕੀਤੇ ਸਨ। ਕਈ ਦਵਾਈਆਂ ਖਾਧੀਆਂ ਸਨ ਪਰ ਫੇਰ ਵੀ ਉਹ ਇਸ ਸੰਸਾਰ ਵਿਚ ਆ ਗਈ। ਉਹ ਇਕ ਬਹੁਤ ਅਸ਼ੁਭ ਦਿਹਾੜਾ ਸੀ। ਉਹ ਕੋਈ ਬਹੁਤ ਚੰਦਰੀ ਘੜੀ ਸੀ, ਜਦੋਂ ਸ਼ੀਲਾ ਨੇ ਜਨਮ ਲਿਆ ਸੀ। ਇਹੋ ਜਿਹੇ ਵਾਯੂ ਮੰਡਲ ਵਿਚ ਜਿਥੇ ਕੋਈ ਵੀ ਆਪਣਾ ਨਾ ਹੋਵੇ, ਜਨਮ ਦਾ ਕੀ ਅਰਥ। ਪਰ ਫਿਰ ਵੀ ਸ਼ੀਲਾ ਇਸ ਸੰਸਾਰ ਵਿਚ ਆ ਗਈ। ਇਸ ਵਿਚ ਉਸ ਦਾ ਕੀ ਦੋਸ਼ ਸੀ, ਜੇ ਉਹ ਸੋਹਣੀ ਨਹੀਂ ਸੀ। ਇਹਦੀਆਂ ਦੋਵੇਂ ਅੱਖਾਂ ਟੀਰੀਆਂ ਸਨ, ਜੇ ਉਸ ਦਾ ਰੰਗ ਕਾਲਾ ਸੀ, ਜੇ ਉਸ ਦਾ ਨਕ ਮੋਟਾ ਤੇ ਫੀਨਾ ਸੀ ਤੇ ਜੇ ਉਸ ਦੋ ਮਥੇ ਤੋਂ ਹੇਠਾਂ ਤੀਕ ਸਾਰੀ ਥਾਂ ਵਾਲਾਂ ਨੇ ਮਲ ਲਈ ਸੀ। ਪਰ ਇਸ ਵਿਚ ਉਸ ਦਾ ਕੀ ਦੋਸ਼ ਸੀ?

ਬਚਪਨ ਵਿਚ ਉਸਨੂੰ ਕਦੀ ਮਾਂ ਨੇ ਗੋਦੀ ਨਹੀਂ ਸੀ ਲਿਆ।

ਵਰ ਤੇ ਸਰਾਪ

੨੫.