ਪੰਨਾ:ਵਰ ਤੇ ਸਰਾਪ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਪ ਨੇ ਉਸ ਨੂੰ ਕਦੀ ਪਿਆਰ ਨਹੀਂ ਸੀ ਕੀਤਾ। ਵੱਡ ਭੈਣ ਭਰਾ, ਸਦਾ ਉਸ ਨੂੰ ਮਾਰਦੇ ਤੇ ਕੁਟਦੇ ਰਹਿੰਦੇ ਸਨ। ਜਦੋਂ ਉਹ ਕਿਸੇ ਦਾ ਕੋਈ ਖਿਡੌਣਾ ਲੈਂਦੀ ਤਾਂ ਬੇਦਰਦੀ ਨਾਲ ਉਹ ਉਸ ਪਾਸੋਂ ਖੋਹ ਲੈਂਦੇ। ਇਹ ਚੀਖਦੀ ਤੇ ਉਹ ਕਹਿੰਦੇ, "ਮਰ ਪਰੇ"। ਮਾਂ ਉਸ ਨੂੰ ਹੋਰ ਕੁਟਦੀ ਤੇ ਕਹਿੰਦੀ "ਨਾ ਮਰਦੀ ਨਾ ਮਗਰੋਂ ਲਹਿੰਦੀ।"
.....ਪਰ ਫੇਰ ਵੀ ਉਹ ਜੀਂਦੀ ਰਹੀ ਸੀ। ਜੀਂਦੀ ਰਹੀ ਸੀ। ਆਪਣੀ ਜ਼ਿੰਦਗੀ ਦੇ ਸੋਲਾਂ ਸਾਲਾਂ ਵਿਚ ਉਸ ਦੀ ਹਰ ਹਰਕਤ ਤੇ ਘੋਰ ਮੁਰਦੇਹਾਣੀ ਛਾਈ ਰਹੀ ਸੀ।
ਜਿਸ ਦਿਨ ਸ਼ੀਲਾ ਨੇ ਜਨਮ ਲਿਆ ਸੀ, ਓਸੇ ਦਿਨ ਉਸ ਦਾ ਅੱਠਾਂ ਸਾਲਾਂ ਦਾ ਵੱਡਾ ਭਰਾ ਗੁਡੀਆਂ ਉਡਾਂਦਾ ਹੋਇਆ ਕੋਠੇ ਤੋਂ ਡਿੱਗ ਕੇ ਮਰ ਗਿਆ। ਉਸ ਦੇ ਘਰ ਦਿਆਂ ਨੇ ਆਖਿਆ, "ਇਹ ਭੈਣ ਨਹੀਂ ਕੋਈ ਡੈਣ ਹੈ।" ਜਦੋਂ ਸ਼ੀਲਾ ਦੋ ਸਾਲ ਦੀ ਹੋਈ ਤਾਂ ਮਹਿਕਮੇ ਵਿਚ ਛਾਂਟੀ ਹੋ ਜਾਣ ਦੇ ਕਾਰਣ ਉਸ ਦੇ ਪਿਤਾ ਦੀ ਨੌਕਰੀ ਹਟ ਗਈ! ਉਸ ਦੇ ਘਰ ਦਿਆਂ ਨੇ ਆਖਿਆ, "ਇਹ ਕੁਲਹਣੀ ਹੈ ਜਦੋਂ ਦੀ ਆਈ ਹੈ, ਸਾਡਾ ਪੈਰ ਪਿਛਾਂ ਹੀ ਪਿਛਾ ਪੈ ਰਿਹਾ ਹੈ।" ਫਿਰ ਜਦੋਂ ਉਹ ਪੰਜ ਸਾਲ ਦੀ ਹੋਈ ਤਾਂ ਉਸ ਦੀ ਵੱਡੀ ਭੈਣ ਅੱਗ ਲਗ ਜਾਨ ਦੇ ਕਾਰਨ ਸੜ ਕੇ ਮਰ ਗਈ।

ਪੰਜ ਸਾਲਾਂ ਦੀ ਸ਼ੀਲਾ ਨੂੰ ਕੁਝ ਸਮਝ ਨਾ ਆਇਆ ਕਿ ਕੀ ਹੋਇਆ ਹੈ। ਉਨ੍ਹੇ ਘਰ ਦਿਆਂ ਨੂੰ ਕਹਿੰਦਿਆਂ ਸੁਣਿਆਂ, "ਜਿਹੜੀ ਸੋਹਣੀ ਸੀ ਉਹ ਚਲੀ ਗਈ ਤੇ ਇਹ ਡੈਣ ਸਾਡੇ ਜੋਗੀ ਰਹਿ ਗਈ। ਇਸ ਨੂੰ ਨਹੀਂ ਕੁਝ ਹੁੰਦਾ।" ਪਰ ਸ਼ੀਲਾ ਨੂੰ ਕੁਝ

੨੬.

ਵਰ ਤੇ ਸਰਾਪ