ਪੰਨਾ:ਵਰ ਤੇ ਸਰਾਪ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾ ਹੋਇਆ ਉਸ ਨੂੰ ਸਮਝ ਨਹੀਂ ਸੀਂ ਆਉਂਦੀ ਕਿ ਘਰ ਦੀ ਹਰ ਬੁਰਾਈ ਨਾਲ ਉਸ ਦਾ ਕੀ ਸਬੰਧ ਸੀ। ਤੇ ਫਿਰ ਜਦੋਂ ਉਸ ਦੀ ਸਮਝ ਰਤਾ ਕੁ ਪਕੇਰੀ ਹੋਈ ਤਾਂ ਉਸ ਨੂੰ ਯਾਦ ਆ ਰਿਹਾ ਸੀ, ਦੇਸ਼ ਦੇ ਦੋ ਹਿੱਸੇ ਹੋ ਗਏ ਸਨ। ਜਿਸ ਹਿੱਸੇ ਵਿਚ ਉਹ ਰਹਿੰਦੇ ਸਨ ਉਸ ਨੂੰ ਪਾਕਿਸਤਾਨ ਕਿਹਾ ਜਾਂਦਾ ਸੀ। ਫਿਰ ਇਕ ਦਿਨ ਸ਼ੀਲਾ ਦਾ ਪਿਤਾ ਬਾਹਰੋਂ ਦੌੜਦਾ ਹੋਇਆ ਆਇਆ ਸੀ। "ਅਸੀਂ ਹਿੰਦੁਸਤਾਨ ਜਾ ਰਹੇ ਹਾਂ" ਉਸ ਨੇ ਆਖਿਆ ਬਾਹਰ ਟਰੱਕ ਖੜਾ ਹੈ ਤੇ ਉਸੇ ਵੇਲੇ ਕੁਝ ਲੋਕ ਉਨ੍ਹਾਂ ਦੇ ਘਰ ਦੌੜ ਕੇ ਆ ਵੜੇ ਸਨ। ਉਨ੍ਹਾਂ ਦੀਆਂ ਸ਼ਕਲਾਂ ਬੜੀਆਂ ਭਿਆਨਕ ਸਨ। ਉਨ੍ਹਾਂ ਕੋਲ ਬੰਦੂਕਾਂ, ਤਲਵਾਰਾਂ ਤੇ ਛੁਰੇ ਸਨ। ਉਨ੍ਹਾਂ ਨੇ ਆ ਕੇ ਝਟਪਟ ਸਾਰਾ ਸਾਮਾਨ ਚੁੱਕ ਲਿਆ। ਫਿਰ ਘਰ ਨੂੰ ਅੱਗ ਲਗਾ ਦਿਤੀ। ਸ਼ੀਲਾ ਦੇ ਦੂਜੇ ਦੋਹਾਂ ਭਰਾਵਾਂ ਨੂੰ ਚੁਕ ਕੇ ਜੀਂਦੇ ਜੀ ਸੜਦੇ ਮਕਾਨ ਵਿਚ ਸੁਟ ਦਿੱਤਾ। ਫਿਰ ਉਨ੍ਹਾਂ ਨੇ ਉਸ ਦੇ ਪਿਤਾ ਨੂੰ ਥੰਮ ਨਾਲ ਬੰਨ੍ਹਿਆਂ ਤੇ ਬੰਨ੍ਹ ਕੇ ਹੌਲੀ ਹੌਲੀ ਉਸ ਦਾ ਇਕ ਇਕ ਅੰਗ ਕਟਿਆ। ਸ਼ੀਲਾ ਤੇ ਸ਼ੀਲਾ ਦੀ ਮਾਂ ਚੀਖ ਰਹੀਆਂ ਸਨ। ਕਿਸੇ ਨੇ ਉਨ੍ਹਾਂ ਦੇ ਮੂੰਹ ਅਗੇ ਹੱਥ ਰਖਿਆ ਤੇ ਘਸੀਟਦਾ ਹੋਇਆ ਆਪਣੇ ਨਾਲ ਲੈ ਤੁਰਿਆ। ਕੋਈ ਸ਼ੀਲਾ ਨੂੰ ਵੀ ਸੜਦੇ ਮਕਾਨ ਵਿਚ ਸੁਟਣ ਲਗਾ ਸੀ। ਫੇਰ ਕਿਸੇ ਨੇ ਆਖਿਆ, "ਕੁੜੀ ਏ ਰਹਿਣ ਦੇ।"

ਫਿਰ ਉਸ ਨੂੰ ਯਾਦ ਆ ਰਿਹਾ ਸੀ। ਉਹ ਹਿੰਦੁਸਤਾਨ ਦੇ ਕਿਸੇ ਸ਼ਰਨਾਰਥੀ ਕੈਂਪ ਵਿਚ ਆਪਣੀ ਮਾਂ ਨਾਲ ਰਹਿੰਦੀ ਸੀ। ਹੁਣ ਉਹ ਤੇਰ੍ਹਾਂ ਵਰ੍ਹਿਆਂ ਦੀ ਸੀ ਤੇ ਉਸ ਦੀ ਭਾਬੀ ਹੁਣ ਉਸ ਨੂੰ ਪਿਆਰ ਕਰਦੀ ਸੀ। ਹੁਣ ਉਸ ਕਦੀ ਉਸ ਨੂੰ ਕੁਲਹਿਣੀ

ਵਰ ਤੇ ਸਰਾਪ

੨੭.