ਪੰਨਾ:ਵਰ ਤੇ ਸਰਾਪ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਉਸਤਾਦ।"
"ਮੈਂ ਕਿਹਾ ਆਏ ਨੇ ਪੰਛੀ।"
"ਹੂੰ।"
"ਨਿਸ਼ਾਨਾ ਠੀਕ ਬੈਠੇ।"
"ਹੂੰ। ਮੈਂ ਕਿਹਾ, ਹੈ ਨਮਕੀਨ।"
"ਵਾਹ ਕਿਆ ਬਾਤ ਹੈ।"
"ਜਾਹ ਪੱਠੇ ਐਸ਼ ਕਰ।"

"ਵਾਹ ਉਸਤਾਦ! ਆਖ਼ਰੀ ਆਵਾਜ਼ ਸ਼ੀਲਾ ਦੇ ਡਰਾਈਵਰ ਦੀ ਸੀ। ਇਸ ਦੀ ਆਵਾਜ਼ ਨੂੰ ਸ਼ੀਲਾ ਲਖਾਂ ਕਰੋੜਾਂ ਵਿਚੋਂ ਪਹਿਚਾਨ ਸਕਦੀ ਸੀ। ਹਾਂ ਉਹੀ ਤੇ ਸੀ। ਹੁਣ ਉਹ ਗਰਾਜ਼ ਦੇ ਬਾਹਰ ਖੜਾ ਮੁਸਕਰਾ ਰਿਹਾ ਸੀ। ਕਿਤਨੀ ਮੱਠੀ ਸੀ ਉਸਦੀ ਮੁਸਕਨੀ। ਤੇ ਸ਼ੀਲਾ ਦੀ ਭਾਬੀ ਕਹਿ ਰਹੀ ਸੀ। 'ਉਸਤਾਦ।' ਆਇਐ ਵੱਡਾ। ਉਸਤਾਦੀ ਸਾਰੀ ਚੁੱਲ੍ਹੇ ਵਿਚ ਪਾ ਕੇ ਫੂਕ ਨਾ ਦੇਵਾਂ ਸੂਮੇਤ। ਉਹ ਮੁੜ ਕੇ ਕੁਝ ਕਹਿਣ ਹੀ ਲਗੀ ਸੀ ਕਿ ਇਕ ਦੰਮ ਜਿਵੇਂ ਉਸਦੇ ਪੈਰ ਧਰਤੀ ਵਿਚ ਗੱਡੇ ਗਏ। ਉਸ ਦੀ ਜੀਭ ਤਾਲੂ ਨਾਲ ਲਗੀ ਦੀ ਲਗੀ ਰਹਿ ਗਈ। ਉਸ ਦੇ ਹੋਠ ਖੁੱਲ੍ਹੇ ਦੇ ਖੁੱਲ੍ਹੇ ਰਹਿ ਗਏ। ਉਸ ਦੀ ਸ਼ੀਲਾ ਮੁਸਕਰਾ ਰਹੀ ਸੀ। ਸ਼ੀਲਾ ਦੀ ਭਾਬੀ ਨੂੰ ਅੱਗ ਹੀ ਤਾਂ ਲਗ ਗਈ ਸੀ। ਜਿਸ ਠੱਠੇ ਲਈ ਉਹ ਸਾਰੀ ਉਮਰ ਤਿਲਮਿਲਾਂਦੀ ਰਹੀ ਸੀ, ਉਸਦੀ ਧੀ ਨੂੰ ਉਹ ਪਸੰਦ ਸੀ। ਉਸ ਦੀ ਸ਼ੀਲਾ ਨੂੰ ਉਹ ਗੰਦਾ ਮਜ਼ਾਕ ਰਾਸ ਆ ਗਿਆ ਸੀ। ਉਸ ਦੀ ਸ਼ੀਲਾ ਮੁਸਕਰਾ ਰਹੀ ਸੀ। ਆਮ ਬਜ਼ਾਰੀ

੩੨.

ਵਰ ਤੇ ਸਰਾਪ