ਪੰਨਾ:ਵਰ ਤੇ ਸਰਾਪ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇੰਡੀਆ ਗੇਟ
ਇੰਡੀਆ ਗੇਟ ਗਰਾਉਂਡਜ਼ ਵਿਚ ਚਾਰੇ ਪਾਸੇ ਚੁਪ ਦਾ ਰਾਜ ਸੀ। ਹਰ ਚੀਜ਼ ਸਰਦੀਆਂ ਦੀ ਹੱਡ ਕੜਕਵੀਂ ਠੰਢ ਵਿਚ ਸੁਕੜੀ ਪਈ ਸੀ। ਜਾਰਜ ਪੰਜਵੇਂ ਦੇ ਬੁੱਤ ਤੋਂ ਲੈ ਕੇ ਵੈਰੀਗਲ ਲਾਜ ਤੀਕ ਵਿਛੀ ਪਈ ਸੜਕ ਚੁਪ ਲੇਟੀ ਸੀ। ਉਸ ਦੇ ਦੋਵੇਂ ਪਾਸੇ ਕੰਢਿਆਂ ਤੇ ਉੱਗੀ ਘਾ ਸੁੱਤੀ ਪਈ ਸੀ। ਉਸ ਤੋਂ ਕੋਹਰਾ ਜੰਮਿਆਂ ਪਿਆ ਸੀ। ਦੋ ਪਾਸੀ ਵਿਛੀਆਂ ਪਾਣੀ ਦੀਆਂ ਲੰਮ ਸਲੰਮੀਆਂ ਬਨਾਉਟੀ ਝੀਲਾਂ ਦੀ ਉਪਰਲੀ ਸਤਹ ਤੇ ਕੱਕਰ ਜੰਮਿਆਂ ਪਿਆ ਸੀ।

ਉਹ ਪਹਿਲੀ ਵਾਰੀ ਦਿੱਲੀ ਆਇਆ ਸੀ ਤੇ ਸਰਦੀਆਂ ਦੀ

ਵਰ ਤੇ ਸਰਾਪ

੩੯.