ਪੰਨਾ:ਵਰ ਤੇ ਸਰਾਪ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਹਿਲੀ ਸਵੇਰ ਵਿਚ ਹੀ ਉਸ ਨੇ ਇੰਡੀਆ ਗੇਟ ਗਰਾਉਂਡਜ਼ ਦੀ ਸੈਰ ਕਰਨੀ ਯੋਗ ਸਮਝੀ ਸੀ । ਅਜੇ ਅਕਾਸ਼ ਵਿਚ ਚੰਨ ਚਮਕ ਰਿਹਾ ਸੀ ਤੇ ਉਸ ਦਾ ਪਰਛਾਵਾਂ ਲੰਮ ਸਲੰਮੀਆਂ ਬਨਾਉਟੀ ਝੀਲਾਂ ਦੀ ਸਤਹ ਤੇ ਤਰਦਾ ਹੋਇਆ ਵੇਖਿਆ ਜਾ ਸਕਦਾ ਸੀ । ਪਰ ਉਸ ਪਾਸ ਚੰਨ ਦਾ ਪਰਛਾਵਾਂ ਵੇਖਣ ਦੀ ਵਿਹਲ ਨਹੀਂ ਸੀ । ਉਹ ਤਾਂ ਇੰਡੀਆ ਗੇਟ ਗਰਾਉਂਡਜ਼ ਵਿਚ ਚਮਕ ਰਹੀਆਂ ਬੱਤੀਆਂ ਦੀ ਨੀਲੀ ਰੋਸ਼ਨੀ ਵਿਚ ਤਰ ਰਹੀ ਧੁੰਦ ਦੇ ਦੂਧੀਆ ਪਰਛਾਵੇਂ ਵੇਖ ਰਿਹਾ ਸੀ । ਜੋ ਉਸਦੀਆਂ ਅੱਖੀਆਂ ਦੇ ਸਾਹਮਣੇ ਹਿਲਦੇ ਹਿਲਦੇ ਕਦੀ ਦੂਰ ਹਟ ਜਾਂਦੇ ਸਨ ਤੇ ਕਦੀ ਉਸ ਦੇ ਇਤਨੇ ਨੇੜੇ ਆ ਜਾਂਦੇ ਸਨ ਕਿ ਉਸ ਲਈ ਵੇਖਣਾ ਔਖਾ ਹੋ ਜਾਂਦਾ ਸੀ । ਉਸਦਾ ਆਪਣਾ ਸਾਹ, ਬਾਹਰ ਨਿਕਲਦਿਆਂ ਹੀ ਧੂਆਂ ਜਿਹਾ ਬਣਦਾ ਤੇ ਫੇਰ ਉਨਾਂ ਦੂਧੀਆ ਸਾਇਆਂ ਨਾਲ ਇਕ ਮਿਕ ਹੋ ਜਾਂਦਾ ਤੇ ਗਵਾਚ ਜਾਂਦਾ।
ਹਰ ਪਾਸੇ ਚੁਪ ਚਾਂ ਸੀ । ਸਾਰੀ ਫ਼ਿਜ਼ਾ ਨੀਂਦ ਵਿਚ ਗੜੂੰਦ ਸੀ ਤੇ ਉਸ ਨੂੰ ਇਸ ਤਰ੍ਹਾਂ ਭਾਸਿਆ, ਜਿਵੇਂ ਇੰਡੀਆ ਗੇਟ ਇਕ ਮਹਾਨ ਪਹਾੜ ਹੈ । ਜਿਸ ਨੇ ਕਿਸੇ ਅਥਾਹ ਗੋਰਵ ਨਾਲ ਆਪਣੀ ਧੌਣ ਅਕੜਾਈ ਹੋਈ ਹੈ ਤੇ ਧੁੰਦ ਦੇ ਦੂਧਿਆ ਗੋੜਿਆਂ ਨੇ ਉਸ ਨੂੰ ਇਕ ਚਾਦਰ ਵਾਂਗ ਢਕ ਰਖਿਆ ਹੈ । ਉਹ ਇੰਡੀਆ ਗੇਟ ਦੇ ਸਾਹਮਣੇ ਸਿੱਧਾ ਸਤੀਰ ਖੜਾ ਹੋ ਗਿਆ । ਉਸ ਨੇ ਵੀ ਆਪਣੀ ਧੌਣ ਅਕੜਾਈ ਤੇ ਹੌਲੀ ਹੌਲੀ ਸਰਕਾਂਦਾ ਹੋਇਆ ਆਪਣੀਆਂ ਨਜ਼ਰਾਂ, ਇੰਡੀਆ ਗੇਟ ਦਿਆਂ ਪੈਰਾਂ ਤੋਂ ਚੋਟੀ ਤੀਕ ਲੈ ਗਿਆ । ਉਸ ਨੂੰ ਇਸ ਤਰ੍ਹਾਂ ਭਾਸਿਆਂ ਜਿਵੇਂ ਇੰਡੀਆ ਗੇਟ ਉਹ ‘ਐਟਲਸ' ਦੇਵ ਹੈ ਜਿਸ ਦੀ ਇਕ ਟੰਗ ਪੂਰਬ ਵਿਚ

੪੦

ਵਰ ਤੇ ਸਰਾਪ