ਪੰਨਾ:ਵਰ ਤੇ ਸਰਾਪ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁੰਦੀ ਸੀ ਤੇ ਦੁਸਰੀ ਪੱਛਮ ਵਿਚ। ਉਸ ਦੀ ਇਕ ਲਾਂਗ ਵਿਚ ਸਾਰੀ ਦੁਨੀਆਂ ਸਮਾਂ ਜਾਂਦੀ ਸੀ। ਤੇ ਇੰਡੀਆ ਗੇਟ ਦੇ ਵਿਚੋਂ ਦੀ ਲੰਘਦੀ ਹੋਈ ਸੜਕ ਜਾਰਜ ਪੰਜਵੇਂ ਦੇ ਬੁੱਤ ਤੋਂ ਲੈ ਕੇ ਵੈਸਰੀਗਲ ਲਾਜ ਤੀਕਰ ਚੁਪ ਲੇਟੀ ਰਹੀ। ਇੰਡੀਆ ਗੇਟ ਦੀ ਚੋਟੀ ਤੇ ਲਗੀ ਮਾਖਿਉਂ ਦੀ ਛਲੀ ਤੇ ਸਦਾ ਵਾਂਗ ਮਖਿਆਰੀਆਂ ਬੈਠੀਆਂ ਰਹੀਆਂ। ਸ਼ਾਇਦ ਮਾਖਿਉਂ ਦੀ ਮਿੱਠਤ ਨਾਲੋਂ ਕਿਤੇ ਵਧੇਰੇ ਫਿਜ਼ਾ ਦੀ ਠੰਡਕ ਉਨਾਂ ਨੂੰ ਆਪਣੀ ਥਾਂ ਤੋਂ ਹਿੱਲਣ ਨਹੀਂ ਸੀ ਦਿੰਦੀ।

ਉਹ ਬਹੁਤ ਦੇਰ ਤੀਕ ਉਥੇ ਘੁੰਮਦਾ ਰਿਹਾ। ਇਥੋਂ ਤੀਕ ਕਿ ਸੂਰਜ ਨਿਕਲਣ ਦਾ ਵੇਲਾ ਹੋ ਗਿਆ। ਪਾਰਕ ਵਿਚ ਜਗਦੀਆਂ ਨੀਲੀਆਂ ਰੋਸ਼ਨੀ ਬੁਝ ਗਈਆਂ। ਦੂਰ ਪੂਰਬ ਵਿਚ ਖਿੰਡ ਰਹੀ ਉਸ਼ਾ ਦੀ ਤੀਬਰ ਲੋ, ਹਰ ਪਾਸੇ ਸੰਸਾਰ ਵਿਚ ਫੈਲਣ ਲਗੀ। ਉਸ ਦੀਆਂ ਅੱਖੀਆਂ ਸਾਹਮਣੇ ਤਰ ਰਹੇ ਧੁੰਧ ਦੇ ਦੂਧਿਆ ਸਾਏ ਹੌਲੀ ਹੌਲੀ ਓਝਲ ਹੋਣ ਲਗੇ। ਇੰਡੀਆ ਗੇਟ ਦੀ ਨੁਹਾਰ ਹੋਰ ਉਘੜਨ ਲਗੀ। ਉਸ ਨੂੰ ਪਹਿਲੀ ਵਾਰੀ ਇਸ ਗੱਲ ਦਾ ਗਿਆਨ ਹੋਇਆ ਕਿ ਇੰਡੀਆ ਗੇਟ ਦੀਆਂ ਉੱਚੀਆਂ ਡਾਟਾਂ ਦੇ ਸਿਖਰ ਤੇ ਮਖਿਆਰੀਆਂ ਦੀ ਇਕ ਵੱਡੀ ਸਾਰੀ ਛੱਲੀ ਲਗੀ ਹੋਈ ਹੈ। ਦੂਸਰੀ ਗੱਲ ਜਿਹੜੀ ਉਸ ਨੇ ਮਹਿਸੂਸੀ ਉਹ ਉਨਾਂ ਅਣਗਿਣਤ ਨਾਵਾਂ ਬਾਬਤ ਸੀ ਜਿਹੜੇ ਇੰਡੀਆ ਗੇਟ ਤੇ ਉਕਰੇ ਹੋਏ ਸਨ। ਇਨ੍ਹਾਂ ਨਾਵਾਂ ਨੇ ਇਕ ਲੱਬਾਦੇ ਵਾਂਗ ਇੰਡੀਆ ਗੇਟ ਨੂੰ ਢੱਕ ਰਖਿਆ ਸੀ। ਤੇ ਥੋੜੀ ਦੇਰ ਪਿਛੋਂ ਜਦੋਂ ਸੂਰਜ ਦੀਆਂ ਤੀਖਣ ਕਿਰਣਾਂ ਫਿਜ਼ਾਵਾਂ ਨੂੰ ਚੀਰਦੀਆਂ ਹੋਈਆਂ ਇੰਡੀਆ ਗੇਟ ਤੀਕ ਅੱਪੜਨ ਲਗੀਆਂ ਤਾਂ ਉਸ ਨੇ

ਵਰ ਤੇ ਸਰਾਪ

੪੧.