ਪੰਨਾ:ਵਰ ਤੇ ਸਰਾਪ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੜ੍ਹਿਆ, "ਇੰਡੀਆ ਗੇਟ ਉਨ੍ਹਾਂ ਮਹਾਨ ਯੋਧਿਆਂ ਦੀ ਯਾਦਗਾਰ ਹੈ, ਜਿਨ੍ਹਾਂ ਨੇ ਦੂਰ ਪੱਛਮ ਵਿਚ, ਅਰਬ ਵਿਚ, ਇਰਾਕ ਵਿਚ, ਮਿਸਰ ਵਿਚ ਤੇ ਮੈਸੋਪੋਟੇਮੀਆਂ: ਵਿਚ ਵੈਰੀਆਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਅੰਤ ਸ਼ਹੀਦ ਹੋ ਗਏ"।
"--ਕੌਣ ਵੈਰੀ ਹੈ ਤੇ ਕੌਣ ਮਿੱਤਰ! ਕੌਣ ਅਣਆਈ ਮੌਤ ਮਾਰਿਆ ਗਿਆ ਤੇ ਕੌਣ ਸ਼ਹੀਦ ਹੋਇਆ--ਉਹ ਸੋਚਦਾ ਰਿਹਾ। ਤੇ ਆਪ ਮੁਹਾਰੇ ਹੀ ਇੰਡੀਆ ਗੇਟ ਦੀ ਸਤਹ ਤੇ ਜੰਮਿਆ ਕੋਰਾ ਸੂਰਜ ਦੀਆਂ ਕਿਰਣਾਂ ਨਾਲ ਪਾਣੀ ਵਾਂਗ ਫਿਸਲਨ ਲਗਾ। ਧਰਤੀ ਤੇ ਟਿਪ ਟਿਪ ਪਾਣੀ ਦੇ ਟੇਪੇ ਕਰ ਰਹੇ ਸਨ। ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ, ਜਿਵੇਂ ਅਣਗਿਣਤ ਅੱਖੀਆਂ ਅਥਰੂ ਵੀਟ ਰਹੀਆਂ ਹਨ। ਇੰਡੀਆ ਗੇਟ ਰੋ ਰਿਹਾ ਹੈ। ਇੰਡੀਆ ਗੇਟ ਦੀਆਂ ਰੂਹਾਂ ਰੋ ਰਹੀਆਂ ਹਨ। ਦੂਰ ਪਛਮ ਵਿਚ, ਇਰਾਨ ਅਤੇ ਮੈਸੋਪੋਟੇਮੀਆਂ ਵਿਚ ਲੜਨ ਵਾਲੇ ਸਿਪਾਹੀਆਂ ਦੀਆਂ ਅਣਗਿਣਤ ਔਖੀਆਂ ਅਥਰੂ ਵੀਟ ਰਹੀਆਂ ਹਨ।

"ਇਹ ਕੀ ਰਾਜ਼ ਹੈ? ਉਹ ਜਾਨਣਾ ਚਾਹੁੰਦਾ ਸੀ। ਇਨ੍ਹਾਂ ਅਥਰੂਆਂ ਦਾ ਪਛੋਕੜ ਕੀ ਹੈ?" ਉਸ ਦੀ ਸੋਚ ਉਸ ਨੂੰ ਆਪਣੇ ਨਾਲ ਉਡਾ ਕੇ ੧੮੫੭ ਦੀ ਉਸ ਸਵੇਰ ਵਿਚ ਲੈ ਗਈ ਜਦੋਂ ਭਾਰਤ ਦੇ ਕੋਨੇ ਕੋਨੇ ਵਿਚ ਬਦੇਸ਼ੀ ਸਾਮਰਾਜ ਦੇ ਖਿਲਾਫ਼ ਜਦੋਂ ਜਹਿਦ ਹੋ ਰਹੀ ਸੀ। ਜਦੋਂ ਇਕ ਇਕ ਹਿੰਦੁਸਤਾਨੀ ਸਿਪਾਹੀ ਜਿਸ ਨੇ ਕਿ ਵਫ਼ਾ ਦੀ ਕਸਮ ਖਾਦੀ ਸੀ, ਬੇਵਫ਼ਾਈ ਤੇ ਤੁਲ ਰਿਹਾ ਸੀ। ਪਰ ਉਹ ਜਾਣਦੇ ਸਨ ਇਹ ਬੇਵਫ਼ਾਈ ਨਹੀਂ ਸੀ, ਦੇਸ਼ ਭਗਤੀ ਸੀ। ਇਹ ਸਤ ਅਤੇ ਅਸੱਤ ਦੀ ਲੜਾਈ ਸੀ।

੪੨.

ਵਰ ਤੇ ਸਰਾਪ