ਪੰਨਾ:ਵਰ ਤੇ ਸਰਾਪ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ! ਮੈਂ ਤੇ ਮੇਰੇ ਵਤਨੀ। ਆਪਣੀ ਸਰਕਾਰ ਦੀ ਮਦਦ ਖਾਤਰ, ਆਪਣੀਆਂ ਜਗੀਰਾਂ ਦੀ ਰਖਵਾਲੀ ਖਾਤਰ। ਕਹਿੰਦੇ ਹਨ-ਕੁੱਤਾ ਵਫ਼ਾਦਾਰ ਜਾਨਵਰ ਹੈ, ਪਰ ਪਰਦੇਸੀ ਅਸੀਂ ਕੁਤਿਆਂ ਤੋਂ ਭੀ ਜ਼ਿਆਦਾ ਵਫ਼ਾਦਾਰ ਸਾਂ। ਲੜਾਈ ਦੂਰ ਪੱਛਮ ਵਿਚ ਹੋ ਰਹੀ ਸੀ। ਅੰਗਰੇਜ਼ ਜਰਮਨਾਂ ਨਾਲ ਭਿੜ ਰਹੇ ਸਨ, ਇਕ ਆਜ਼ਾਦ ਦੇਸ਼ ਦੂਜੇ ਆਜ਼ਾਦ ਦੇਸ਼ ਨਾਲ ਆਪਣਿਆਂ ਅਸੂਲਾਂ ਕਾਰਣ ਲੜ ਰਿਹਾ ਸੀ, ਪਰ ਅਸੀਂ ਵਫ਼ਾਦਾਰ ਕੁਤਿਆਂ ਵਾਂਗ ਆਪਣੇ ਮਾਲਕ ਨਾਲ ਲੜਨ ਵਾਲੇ ਮਨੁੱਖਾਂ ਨੂੰ ਪਾੜ ਖਾਣਾ ਲੋਚਦੇ ਸਾਂ।
"ਅਸੀਂ ਜਰਮਨ ਮਾਰ ਮੁਕਾਵਾਂਗੇ,
ਅਸੀਂ ਘਰ ਘਰ ਬਾਘੀ ਪਾਵਾਂਗੇ।"

ਸਾਡਾ ਪਿਆਰਾ ਗੀਤ ਸੀ। ਤੇ ਸਚ ਮੁਚ ਅਸੀਂ ਘਰ ਘਰ ਬਾਘੀਆਂ ਪਾਈਆਂ। ਅਸੀਂ ਦੁਰ ਪੱਛਮ ਵਿਚ, ਮਿਸਰ ਤੇ ਮੈਸੋਪੋਟੇਮੀਆ ਵਿਚ ਡਟ ਕੇ ਲੜੇ ਸਾਂ। ਸਾਨੂੰ ਦਸਿਆ ਗਿਆ, ਅਸੀਂ ਬੜੀ ਬਹਾਦਰੀ ਨਾਲ ਲੜੇ ਸਾਂ, ਤੇ ਸਚ ਮੰਨ ਪਰਦੇਸੀ, ਉਸ ਵੇਲੇ ਅਸੀਂ ਬੜੇ ਖੁਸ਼ ਹੋਏ ਸਾਂ। ਤੇ ਜਦੋਂ ਅਸੀਂ ਲੜਦੇ ਲੜਦੇ ਮਰ ਗਏ, ਸਾਨੂੰ ਦਸਿਆ ਗਿਆ, ਪਰਦੇਸੀ। ਅਸੀਂ ਮਰੇ ਨਹੀਂ ਸਾਂ ਸ਼ਹੀਦ ਹੋਏ ਸਾਂ। ਸ਼ਹੀਦ ਹੋਣਾ ਕਿਤਨਾ ਸੌਖਾ ਹੈ। ਇਹ ਸਾਨੂੰ ਉਦੋਂ ਪਤਾ ਲਗਿਆ। ਮਰ ਜਾਣ ਪਿਛੋਂ ਮੇਰੇ ਜਿਸਮ ਨੂੰ ਇਕ ਲਿਸ਼ ਲਿਸ਼ ਕਰਦੇ ਮੈਡਲ ਨਾਲ ਸ਼ਿੰਗਾਰਿਆ ਗਿਆ ਤੇ ਮੇਰੀ ਰੂਹ ਨੂੰ ਬੜੇ ਅਦਬ ਨਾਲ ਸਦਾ ਸਦਾ ਲਈ ਇੰਡੀਆ ਗੇਟ ਦੇ ਇਸ ਅਜਾਇਬ ਘਰ ਵਿਚ ਚਿਣ ਦਿਤਾ ਗਿਆ। ਤੇ ਅਜ ਮੈਂ ਗਮਗੀਨ ਹਾਂ, ਪਰਦੇਸੀ, ਉਨ੍ਹਾਂ ਦੇ ਸਾਰੇ

ਵਰ ਤੇ ਸਰਾਪ

੪੫,