ਪੰਨਾ:ਵਰ ਤੇ ਸਰਾਪ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਾ ਕੋਈ ਪ੍ਰਬੰਧ ਨਾ ਕੀਤਾ। ਮੇਰੀ ਬੀਵੀ ਭੁੱਖੀ ਦੀ ਭੁੱਖੀ ਰਹੀ। ਮੇਰੇ ਬਚੇ ਭੁਖੇ ਦੇ ਭੁਖੇ ਹੀ ਰਹੇ। ਉਫ਼ ਕਿਤਨੀ ਸਰਦੀ ਹੈ। ਠੰਡ ਨਾਲ ਮੇਰਾ ਜਿਸਮ ਸੜ ਰਿਹਾ ਹੈ ਤੇ ਮੇਰੇ ਬਚਿਆਂ ਪਾਸ ਤੰਨ ਢਕਣ ਨੂੰ ਕਪੜਾ ਨਹੀਂ--ਖਾਣ ਨੂੰ ਰੋਟੀ ਨਹੀਂ। ਅਫ਼ਸੋਸ ਮੇਰੇ ਬਚੇ, ਇਕ ਸ਼ਹੀਦ ਬਾਪ ਦੇ ਬਚੇ। ਮੋਰੇ ਦੋਸਤ ਇਕ ਸ਼ਹੀਦ ਬਾਪ ਜੋ ਆਪਣੇ ਪੇਟ ਲਈ ਲੜਿਆ ਸੀ। ਪੱਛਮ ਦੀ ਮਹਾਨ ਲੜਾਈ ਜਿਸ ਲਈ ਭੁੱਖ ਅਤੇ ਰੋਟੀ ਦੀ ਲੜਾਈ ਸੀ, ਪੇਟ ਤੇ ਗੁਲਾਮੀ ਦੀ ਲੜਾਈ ਸੀ।" ਤੇ ਉਹ ਜ਼ਾਰੋ ਜ਼ਾਰ ਰੋਣ ਲਗ ਪਿਆ।

ਉਸ ਨੇ ਉਸ ਨੂੰ ਸਹਾਰਾ ਦਿੱਤਾ ਤੇ ਆਖਿਆ। ਕਈ ਗੱਲ ਨਹੀਂ ਬਾਬਾ ਤੂੰ ਰੋ ਨਾ।" ਉਹ ਮਦਾਰੀ ਜੋ ਭਰਾ ਨੂੰ ਭਰਾਂ ਨਾਲ ਲੜਾ ਸਕਦਾ ਸੀ ਕੇਵਲ ਰੋਟੀ ਦੀ ਇਕ ਬੁਰਕੀ ਲਈ। ਹੁਣ ਚਲਾ ਗਿਆ ਹੈ। ਹੁਣ ਸਾਡੇ ਦੇਸ਼ ਵਿਚ ਸਾਡਾ ਆਪਣਾ ਰਾਜ ਹੈ। ਹੁਣ ਸਾਡੇ ਦੇਸ਼ ਵਿਚ ਕੋਈ ਨੰਗਾ ਨਹੀਂ ਰਹਿਣ ਲਗਾ, ਭੁੱਖਾ ਨਹੀਂ ਰਹਿਣ ਲਗਾ। ਸਾਡੇ ਦੇਸ਼ ਵਿਚ ਕਪੜਾ ਆਮ ਹੋਵੇਗਾ। ਸਾਡੇ ਦੇਸ਼ ਵਿਚ ਦੁੱਧ ਦੀਆਂ ਨਹਿਰਾਂ ਵਗਣਗੀਆਂ। ਸਾਡਾ ਦੇਸ਼ ਹੁਣ ਸਵਰਗ ਬਣ ਜਾਵੇਗਾ। ਹੁਣ ਤੇਰੀ ਬੀਵੀ ਭੁਖੀ ਨਹੀਂ ਰਹੇਗੀ, ਹੁਣ ਤੇਰੇ ਬਚੇ ਭੁੱਖੇ ਨਹੀਂ ਰਹਿਣਗੇ --" ਉਹ ਹੋਰ ਵੀ ਬਹੁਤ ਕੁਝ ਆਖਣਾ ਚਾਹੁੰਦਾ ਸੀ ਪਰ ਇਕ ਦੰਮ ਬੁੱਢੇ ਨੇ ਆਪਣੇ ਦੋਹਾਂ ਕੰਨਾਂ ਤੇ ਹਥ ਧਰ ਲਏ। ਉਸ ਨੇ ਨਹੀਂ ਵਿਚ ਆਪਣਾ ਸਿਰ ਹਿਲਾਇਆ ਤੇ ਆਖਿਆ "ਨਹੀਂ ਇਹ ਸਭ ਝੂਠ ਹੈ। ਇਹ ਸਭ ਧੋਖਾ ਹੈ। ਮੈਂ ਮੰਨ ਨਹੀਂ ਸਕਦਾ।" ਉਹ ਆਪਣਾ ਸਿਰ ਹਿਲਾਉਂਦਾ ਰਿਹਾ ਤੇ ਅਥਰੂ ਉਸ ਦੀਆਂ ਅੱਖੀਆਂ ਵਿਚ ਡਲ੍ਹਕਦੇ ਰਹੇ।

੪੮.

ਵਰ ਤੇ ਸਰਾਪ