ਪੰਨਾ:ਵਰ ਤੇ ਸਰਾਪ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਵਦਾਨ ਮੇਰਾ ਹੈ। ਮੈਂ ਇਸ ਵਦਾਨ ਨਾਲ ਕਈ ਮਜ਼ਬੂਤ ਕੱੜੀਆਂ ਤੋੜੀਆਂ ਹਨ, ਕਈ ਆਕੜਖਾਨ-ਫੋਲਾਦੀ ਟੁਕੜਿਆਂ ਨੂੰ ਮੈਂ ਇਸ ਭੱਠੀ ਵਿੱਚ ਤਾਇਆ ਹੈ, ਢਾਲਿਆ ਹੈ ਤੇ ਇਸੇ ਅਹਿਰਨ ਤੇ ਰਖ ਕੇ ਮੈਂ ਉਨ੍ਹਾਂ ਦੇ ਵਟ ਕੱਢੇ ਹਨ।
ਇਹ ਚੀਜ਼ਾਂ ਨੂੰ ਬਹੁਤ ਪਿਆਰੀਆਂ ਨੇ। ਇਸ ਲਈ ਨਹੀਂ ਕਿ ਇਹ ਮੇਰੀ ਕੁਲ ਕਾਇਨਾਤ ਹੈ, ਮੇਰੀ ਜਾਇਦਾਦ ਹੈ, ਸਗੋਂ ਇਸ ਲਈ ਕਿ ਇਹ ਇਕ ਐਸੀ ਜ਼ੰਜੀਰ ਦੀਆਂ ਕੜੀਆਂ ਨੇ ਜੋ ਮੈਨੂੰ ਵਡੇ ਵਡੇਰਿਆਂ ਨਾਲ ਜੋੜਦੀ ਹੈ। ਲੋਹੇ ਦੀ ਇਕ ਲਾ-ਫ਼ਾਨੀ ਜ਼ੰਜੀਰ, ਜੋ ਮੇਰੇ ਪਿਉ, ਦਾਦੇ ਅਤੇ ਪੜਦਾਦੇ ਨੂੰ ਆਪਸ ਵਿੱਚ ਜੋੜਦੀ ਚਲੀ ਜਾਂਦੀ ਹੈ। ਕਿਤਨੀ ਮਜ਼ਬੂਤ ਹੈ ਇਹ। ਮਨੁੱਖੀ ਖੂਨ ਦੇ ਰਿਸ਼ਤੇ ਵਾਂਗ ਇਸ ਵਿੱਚ ਨਿਘ ਹੈ, ਲੋਚ ਹੈ ਤੇ ਕਰੜਾਈ ਵੀ। ਮੈਂ ਸੋਚਦਾ ਹਾਂ ਕਿ ਕੀ ਸਚ ਮੁਚ ਮੇਰੇ ਜਿਸਮ ਦੇ ਹਰ ਅੰਗ ਵਿਚ ਲੋਹੇ ਵਰਗਾ ਤਰਾਣ ਨਹੀਂ? ਕੀ ਮੇਰੇ ਸਰੀਰ ਦੇ ਲੂੰ ਲੂ ਵਿਚ ਲੋਹਾ ਨਹੀਂ ਧਰਸਿਆ ਹੋਇਆ? ਕੀ ਮੇਰੇ ਖੂਨ ਦੀ ਹਰ ਬੂੰਦ ਵਿਚ ਲੋਹੇ ਦੀ ਬੂ ਨਹੀਂ? ਇਸੇ ਲੋਹੇ ਵਿਚੋਂ ਮੇਰੀ ਪੈਦਾਇਸ਼ ਹੋਈ ਹੈ। ਇਸੇ ਲੋਹੇ ਵਿਚ ਮੇਰਾ ਪਿਉ ਜੰਮਿਆ ਸੀ ਤੇ ਲੋਹਾ ਸਾਰੀ ਜ਼ਿੰਦਗੀ ਸਾਡੇ ਨਾਲ ਨਾਲ ਰਿਹਾ ਹੈ। ਇਸ ਲਈ ਸ਼ਾਇਦ ਇਹ ਮੈਨੂੰ ਸਭ ਤੋਂ ਵੱਧ ਪਿਆਰਾ ਹੈ।

ਮੇਰੀ ਭਠੀ ਤਪ ਰਹੀ ਹੈ। ਇਸ ਵਿਚੋਂ ਨਿਕਲਦੀਆਂ ਹੋਈਆਂ ਅਗ ਦੀਆਂ ਲਾਲ ਲਾਲ ਚਿੰਗਾਰੀਆਂ ਮਚਲਦੀਆਂ ਹੋਈਆਂ ਆਕਾਸ਼ ਵਲ ਵਧ ਰਹੀਆਂ ਹਨ। ਪਰ ਥੋੜੀ ਦੇਰ ਬਾਹਦ ਉਹ ਖਲਾ ਵਿੱਚ ਗਵਾਚ ਜਾਣਗੀਆਂ। ਸੰਸਾਰ ਦਾ ਮਹਾਨ

੫8.

ਵਰ ਤੇ ਸਰਾਪ