ਪੰਨਾ:ਵਰ ਤੇ ਸਰਾਪ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੁਲਾੜ ਉਨ੍ਹਾਂ ਨੂੰ ਆਪਣੇ ਆਪ ਵਿੱਚ ਸਮੋ ਲਵੇਗਾ, ਇਨ ਬਿਨ ਉਸੇ ਤਰ੍ਹਾਂ ਜਿਵੇਂ ਮੌਤ ਜ਼ਿੰਦਗੀ ਤੇ ਹਾਵੀ ਹੋ ਜਾਂਦੀ ਹੈ। ਮੌਤ!... ਅਜੇ ਕਲ ਹੀ ਦੀ ਤਾਂ ਗਲ ਹੈ, ਮੇਰਾ ਪਿਤਾ ਜੀਉਂਦਾ ਸੀ। ਉਹ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦਾ ਸੀ। ਉਹ ਇਕ ਬੜਾ ਸਿਆਣਾ ਕਾਰੀਗਰ ਸੀ। ਬਚਪਨ ਤੋਂ ਬੁਢੇਪੇ ਤਕ ਉਸ ਨੇ ਉਹੋ ਹੀ ਕੰਮ ਕੀਤਾ ਸੀ। ਕੰਮ ਕਰਨਾ ਉਹਦੀ ਦਿਲਚਸਪੀ ਦਾ ਇਕ ਸਾਧਨ ਸੀ। ਤੇ ਜਦੋਂ ਤੀਕ ਉਸ ਦੀਆਂ ਬਾਹਵਾਂ ਵਿਚ ਬਲ ਰਿਹਾ ਉਹ ਭਠ ਝੌਂਕਦਾ ਰਿਹਾ, ਜਦੋਂ ਤੀਕ ਉਸ ਦਿਆਂ ਹਥਾਂ ਵਿਚ ਸ਼ਕਤੀ ਰਹੀ ਉਹ ਹਥੋੜੇ ਚਲਾਂਦਾ ਰਿਹਾ ਤੇ ਫੇਰ ਇਕ ਦਿਨ ਐਸਾ ਆਇਆ ਜਿਸ ਦਿਨ ਉਸ ਨੇ ਮੈਨੂੰ ਆਖਿਆ, 'ਬੇਟਾ ਹੁਣ ਮੇਰੀਆਂ ਬਾਹਵਾਂ ਵਿਚ ਬਲ ਨਹੀਂ ਰਿਹਾ। ਇਸ ਲੋਹੇ ਦੇ ਅਹਿਰਨ ਤੇ ਹਥੋੜੇ ਨੇ ਮੇਰਾ ਸਾਰਾ ਤਰਾਣ ਖੋਹ ਲਿਆ ਹੈ।' ਤੇ ਫਿਰ ਮੇਰਾ ਪਿਤਾ ਹੌਲੀ ਹੌਲੀ ਮੇਰੀਆਂ ਅੱਖੀਆਂ ਦੇ ਸਾਹਮਣੇ ਦੰਮ ਤੋੜਦਾ ਰਿਹਾ-- ਪਲ ਪਲ, ਛਿਨ ਛਿਨ, ਜਿਸ ਤਰ੍ਹਾਂ ਭਠੀ ਦੀਆਂ ਲਾਲ ਚਿੰਗਾਰੀਆਂ ਹੌਲੀ ਹੌਲੀ ਮਿਟ ਜਾਂਦੀਆਂ ਹਨ? ਜਿਸ ਤਰ੍ਹਾਂ ਅਸਤ ਹੁੰਦਾ ਹੋਇਆ ਸੂਰਜ ਹੌਲੀ ਹੌਲੀ ਅਲੋਪ ਹੋ ਜਾਂਦਾ ਹੈ। ਮੈਨੂੰ ਮੇਰੇ ਪਿਤਾ ਦਾ ਉਹ ਕਥਨ ਯਾਦ ਆ ਗਿਆ ਹੈ ਜਦੋਂ ਉਸ ਨੇ ਮੈਨੂੰ ਡੁਬਦਾ ਹੋਇਆ ਸੂਰਜ ਵੇਖਣ ਤੋਂ ਵਰਜਿਆ ਸੀ। "ਬੇਟਾ ਡੁਬਦਾ ਹੋਇਆ ਸੂਰਜ ਨਾ ਵੇਖਿਆ ਕਰੀਂ" ਮੈਂ ਸੋਚਿਆ ਸੀ ਸ਼ਾਇਦ ਇਸ ਲਈ, ਕਿ ਉਹ ਤੁਹਾਨੂੰ ਕਿਸੇ ਮਰ ਰਹੇ ਮਨੁੱਖ ਦੀਆਂ ਦੰਮ ਤੋੜਦੀਆਂ ਹੋਈਆਂ ਆਖਰੀ ਹਿਚਕੀਆਂ ਦੀ ਚੇਤਾਉਣੀ ਕਰਾਂਦਾ ਹੈ। ਪਰ ਆਪਣੇ ਪਿਤਾ ਦੇ ਕਹਿਣ ਦੇ ਬਾਵਜੂਦ ਵੀ ਮੈਂ ਅਜ ਤੀਕ ਡੁਬਦਾ ਹੋਇਆ ਸੂਰਜ

ਵਰ ਤੇ ਸਰਾਪ

੫੫.