ਪੰਨਾ:ਵਰ ਤੇ ਸਰਾਪ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਾਨਦਾਰ ਇਨਸਾਨ, ਜਿਸ ਨੇ ਸਾਰੀ ਉਮਰ ਜ਼ਿੰਦਗੀ ਦੀਆਂ ਨਾਮੁਰਾਦੀਆਂ ਦੀ ਖਿੱਲੀ ਉਡਾਈ ਸੀ, ਅੰਤ ਸਮੇਂ ਆਪਣੀ ਮੌਤ ਨਾਲ ਖਹਿ ਰਿਹਾ ਸੀ, ਉਸ ਦੀਆਂ ਅੱਖਾਂ ਵਿਚੋਂ ਪਾਣੀ ਵਗ ਰਿਹਾ ਸੀ, ਤੇ ਉਹ ਖੁਲ੍ਹੀਆਂ ਦੀਆਂ ਖੁਲ੍ਹੀਆਂ ਸਨ। ਉਸ ਦੇ ਨਕ ਦੀ ਘੋੜੀ ਮਾੜੀ ਜਹੀ ਮੁੜ ਗਈ ਸੀ। ਬੁੱਝੀ ਹੋਈ ਮੋਮ ਬੱਤੀ ਦੇ ਟੇਪਿਆਂ ਵਾਂਗ, ਅਥਰੂਆਂ ਦੀ ਲੜੀ ਉਸ ਦੀ ਗਲ੍ਹ ਤੇ ਜਿਵੇਂ ਜੰਮੀ ਦੀ ਜੰਮੀ ਰਹਿ ਗਈ ਸੀ। ਮੈਂ ਸੋਚਿਆ ਕੀ ਇਹ ਅਥਰੂ ਉਸ ਦੀ ਹਾਰ ਦੇ ਸੂਚਕ ਹਨ? ਪਰ ਨਹੀਂ। ਮੈਂ ਅਜ ਸਮਝ ਸਕਦਾ ਹਾਂ, ਉਹ ਹਾਰਿਆ ਨਹੀਂ ਸੀ। ਅਸਲ ਵਿਚ ਮੇਰੇ ਭਵਿਸ਼ ਦਾ ਖ਼ਿਆਲ ਉਸ ਨੂੰ ਚਿੰਤਾਤਰ ਕਰ ਰਹੀ ਸੀ। ਮੈਂ ਉਸ ਦੀਆਂ ਨਜ਼ਰਾਂ ਵਿਚ ਅਜੇ ਉਸੇ ਤਰ੍ਹਾਂ ਬੱਚਾ ਹੀ ਸਾਂ, ਜਿਸਨੂੰ ਆਪਣੇ ਕੰਮ ਦੀ ਥਾਵੇਂ ਖੇਡਣ ਕੁਦਣ ਵਿਚ ਵਧੇਰੇ ਦਿਲਚਸਪੀ ਸੀ ਉਹ ਮੈਨੂੰ ਆਪਣਾ ਕੰਮ ਸਿਖਾਣਾ ਚਾਹੁੰਦਾ ਸੀ। ਉਸਦੀ ਜਾਚੇਂ ਇਕ ਮਜ਼ਦੂਰ ਪਿਤਾ ਦਾ ਪੁੱਤਰ ਆਖਰ ਮਜ਼ਦੂਰ ਹੀ ਤਾਂ ਬਣ ਸਕਦਾ ਸੀ। ਪਰ ਉਸ ਸਮੇਂ ਮੈਨੂੰ ਉਸ ਦੀਆਂ ਉਹ ਗੱਲਾਂ ਚੰਗੀਆਂ ਨਹੀਂ ਸਨ ਲਗਦੀਆਂ। ਉਸ ਨੇ ਮੈਨੂੰ ਇਕ ਵਾਰੀ ਦਸਿਆ ਸੀ, "ਇਕ ਗ਼ਰੀਬ ਮੁਸਾਫ਼ਰ ਦੀ ਗ਼ਰੀਬੀ ਤੇ ਤਰਸ ਖਾ ਕੇ, ਭੋਲੇ ਭੰਡਾਰੀ ਸ਼ਿਵ ਜੀ ਨੇ ਉਸ ਦੇ ਰਸਤੇ ਵਿਚ ਹੀਰੇ ਤੇ ਪੰਨੇ ਖਿਲਾਰ ਦਿਤੇ। ਪਰ ਉਸ ਸਮੇਂ ਉਸ ਮੁਸਾਫ਼ਰ ਦੇ ਮਨ ਵਿਚ ਇਕ ਖਿਆਲ ਉਜਾਗਰ ਹੋ ਉਠਿਆ-- "ਕੁਦਰਤ ਵੀ ਕਿਤਨੀ ਕਾਰਸਾਜ਼ ਹੈ ਜੋ ਉਸ ਨੇ ਮਨੁੱਖ ਨੇ ਦੋ ਅੱਖਾਂ ਦੇ ਦਿਤੀਆਂ ਹਨ। ਜੇ ਕਿਤੇ ਮੇਰੀਆਂ ਹੀ ਅੱਖਾਂ ਨਾ ਹੁੰਦੀਆਂ! ਜੇ ਕਿਤੇ ਮੈਂ ਅੰਨ੍ਹਾਂ ਹੁੰਦਾ!!" ਤੇ ਫੇਰ ਉਸ ਨੂੰ ਸੋਚ ਆਈ, "ਪਤਾ ਨਹੀਂ ਅਨੇ ਕਿਸ ਤਰ੍ਹਾਂ

ਵਰ ਤੇ ਸਰਾਪ

੫੭.