ਪੰਨਾ:ਵਰ ਤੇ ਸਰਾਪ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੁਰਦੇ ਹਨ।" ਤੇ ਇਸੇ ਖਿਆਲ ਨਾਲ ਉਸ ਨੇ ਆਪਣੀਆਂ ਅੱਖੀਆਂ ਮੀਚ ਲਈਆਂ ਤੇ ਹੌਲੀ ਹੌਲੀ ਅੰਨ੍ਹਿਆਂ ਵਾਂਗ ਤੁਰਦਾ ਹੋਇਆ ਹੀਰਿਆਂ ਤੇ ਪੰਨਿਆਂ ਦੇ ਉਪਰੋਂ ਦੀ ਲੰਘੀ ਗਿਆ, ਅਤੇ ਮੰਨ ਵਿਚ ਸੋਚਦਾ ਗਿਆ "ਲੋਕੀ ਵੀ ਕਿਡੇ ਬੇਵਕੂਫ਼ ਨੇ ਰਸਤੇ ਵਿਚ ਰੋੜੇ ਖਿਲਾਰ ਦਿੰਦੇ ਨੇ।"

ਅਜ ਮੈਂ ਸੋਚਦਾ ਹਾਂ, ਮੇਰੇ ਪਿਤਾ ਦੀ ਇਹ ਗਲ ਕਿਸੇ ਹਦ ਤੀਕ ਠੀਕ ਸੀ। ਉਹ ਮੈਨੂੰ ਆਪਣੇ ਆਪ ਵਾਂਗ ਕੰਮ ਵਿਚ ਰੁਝਿਆ ਹੋਇਆ ਵੇਖਣਾ ਚਾਹੁੰਦਾ ਸੀ। ਪਰ ਉਦੋਂ ਮੈਂ ਖ਼ਾਹਮਖ਼ਾਹ ਉਹਦੇ ਨਾਲ ਉਲਝਦਾ ਸਾਂ, ਕੰਮ ਕਰਨ ਤੋਂ ਕਤਰਾਂਦਾ ਸਾਂ। ਮੈਂ ਨਹੀਂ ਸੀ ਚਾਹੁੰਦਾ ਉਸ ਵਾਂਗ ਭਠ ਝੋਕਣਾ। ਮੈਂ ਨਹੀਂ ਸਾਂ ਚਾਹੁੰਦਾ ਕੋਹਲੂ ਦੇ ਬਲਦ ਵਾਂਗ ਆਪਣੀ ਸਾਰੀ ਦੀ ਸਾਰੀ ਜ਼ਿੰਦਗੀ ਇਕੋ ਚਕਰ ਵਿਚ ਹਵਾ ਛਡਣੀ। ਮੈਂ ਉਸ ਕੋਲੋਂ ਕਰੜਾਈ ਦੀ ਥਾਂ ਪਿਆਰ ਦੀ ਆਸ ਕਰਦਾ ਸਾਂ। ਤੇ ਆਖ਼ਰ ਇਕ ਦਿਨ ਮੈਂ ਉਸ ਨੂੰ ਆਖ ਹੀ ਛਡਿਆ, "ਬਾਪੂ ਮੈਂ ਨਹੀਂ ਚਾਹੁੰਦਾ ਤੇਰੇ ਵਾਂਗ ਸਾਰੀ ਉਮਰ ਏਸੇ ਤਰ੍ਹਾਂ ਭਠ ਝੋਕਣਾ। ਮੈਂ ਆਪਣੀ ਕਿਸਮਤ ਆਪ ਬਣਾਵਾਂਗਾ।" ਅਸਲ ਵਿਚ ਇਹ ਬੋਲ ਮੇਰੇ ਆਪਣੇ ਨਹੀਂ ਸਨ, ਇਹ ਗੱਲਾਂ ਮੈਂ ਉਨ੍ਹਾਂ ਜਵਾਨਾਂ ਪਾਸੋਂ ਸੁਣੀਆਂ ਸਨ ਜੋ ਸਾਡੇ ਪਿੰਡ ਵਿਚ ਚਿਟੇ ਖੱਦਰ ਦੇ ਕੱਪੜੇ ਪਾ ਕੇ ਆਏ ਹੋਏ ਸਨ। ਨੌਜਵਾਨਾਂ ਦਾ ਇਹ ਟੋਲਾ ਸਾਡੇ ਪਿੰਡ ਵਿਚ ਲੋਕ ਸੇਵਾ ਦਾ ਕੰਮ ਕਰਨ ਆਇਆ ਸੀ। ਉਹ ਕਿੰਨੇ ਖੁਸ਼ ਦਿਸਦੇ ਸਨ। ਉਨ੍ਹਾਂ ਦੇ ਮੱਥਿਆਂ ਤੇ ਕਦੇ ਕਿਸੇ ਤੀਉੜੀ ਨਹੀਂ ਸੀ ਦੇਖੀ। ਉਨਾਂ ਦੇ ਚੇਹਰਿਆਂ ਤੇ ਸਦਾ ਇਕ

੫੮.

ਵਰ ਤੇ ਸਰਾਪ