ਪੰਨਾ:ਵਰ ਤੇ ਸਰਾਪ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਰੀ ਜਹੀ ਮਾਸੂਮ ਮੁਸਕਾਨ ਹੁੰਦੀ ਸੀ ਤੋ ਦਿਲ ਵਿਚ ਕੋਈ ਅਥਾਹ ਲਗਨ। ਉਹ ਕਿਸਾਨਾਂ ਨੂੰ ਧਰਤੀ ਦੇ ਬੇਟੇ ਨੂੰ ਆਖਦੇ ਸਨ ਤੇ ਕਿਸੇ ਅਣਡਿਠੀ ਦੁਨੀਆਂ ਦੀਆਂ ਨਵੀਆਂ ਤੇ ਅਜੀਬ ਅਜੀਬ ਗੱਲਾਂ ਦਸਦੇ ਸਨ। ਮੈਨੂੰ ਤਾਂ ਉਹ ਸਵਰਗ ਪੁਰੀ ਤੋਂ ਆਏ ਹੋਏ ਦੇਵਤਿਆਂ ਤੋਂ ਘਟ ਨਹੀਂ ਸਨ ਜਾਪਦੇ। ਕਿੰਨੀਆਂ ਅਜੀਬ ਸਨ ਉਨ੍ਹਾਂ ਦੀਆਂ ਗੱਲਾਂ-- ਤੇ ਅਜ ਮੇਰੇ ਪਿਤਾ ਨੂੰ ਮੇਰੀਆਂ ਗਲਾਂ ਅਜੀਬ ਲਗ ਰਹੀਆਂ ਸਨ। ਉਹ ਮੇਰੇ ਨਾਲ ਨਰਾਜ਼ ਹੋ ਗਿਆ ਸੀ। ਮੇਰੇ ਲਖ ਸਮਝਾਣ ਤੇ ਵੀ ਉਹ ਨਾ ਮੰਨਿਆਂ। ਫਿਰ ਉਸ ਨੇ ਮੈਨੂੰ ਸੰਸਾਰ ਵਿਚ ਕਲਿਆਂ ਛਡ ਜਾਣ ਦਾ ਡਰਾਵਾ ਦਸਿਆ। ਤੇ ਉਸ ਦਿਨ ਤੋਂ ਮੈਂ ਬਦਲ ਗਿਆ। ਮੈਂ ਆਪਣੇ ਪਿਤਾ ਦੇ ਸਾਰੇ ਕੰਮਾਂ ਵਿਚ ਦਿਲਚਸਪੀ ਲੈਣ ਲਗ ਪਿਆ। ਮੈਂ ਦਿਨ ਭਰ ਉਸ ਦਾ ਭਠ ਝੋਂਕਦਾ ਰਿਹਾ। ਉਸ ਲਈ ਲੋਹਾ ਕੁਟਦਾ ਰਿਹਾ ਤੇ ਵਦਾਨ ਚਲਾਂਦਾ ਰਿਹਾ। ਪਰ ਅਜ ਜਦ ਕਿ ਆਖ਼ਰੀ ਵਾਰ ਮੇਰੇ ਪਿਤਾ ਨੇ ਹਿਚਕਾਂਦਿਆਂ ਹੋਇਆਂ ਦੰਮ ਤੋੜਿਆ ਤਾਂ ਮੈਨੂੰ ਇਸ ਤਰ੍ਹਾਂ ਭਾਸਿਆ ਜਿਵੇਂ ਉਸ ਦੀਆਂ ਅੱਖਾਂ ਵਿਚ ਕੋਈ ਹਸਰਤ ਬਾਕੀ ਸੀ। ਜਿਵੇਂ ਉਸ ਦੇ ਦਿਲ ਵਿਚ ਕੋਈ ਸਖਣਾਪਨ ਸੀ। ਆਪਣੇ ਪਿਤਾ ਦੀਆਂ ਅੱਖਾਂ ਵਿੱਚ ਆਖ਼ਰੀ ਵਾਰੀ ਹੁੰਝੂੰ ਵੇਖ ਕੇ ਮੈਨੂੰ ਦੁੱਖ ਹੋਇਆ, ਸ਼ਾਇਦ ਉਹ ਸੋਚ ਰਿਹਾ ਸੀ--"ਮੈਂ' ਆਪਣੇ ਬਚੇ ਦੀ ਜ਼ਿੰਦਗੀ ਤਬਾਹ ਕਰ ਦਿਤੀ ਹੈ। ਕਾਸ਼। ਮੈਂ ਉਸ ਨੂੰ ਇਹ ਕੰਮ ਨਾ ਸਿਖਾਂਦਾ।"

ਮੇਰੇ ਪਿਤਾ ਨੇ ਪਿੰਡ ਵਿਚ ਆਏ ਇਕ ਪਰਾਹੁਣੇ ਗਭਰੂ ਨੂੰ ਵੇਖਿਆ ਜੋ ਕੁਝ ਪੜਿਆ ਲਿਖਿਆ ਸੀ ਤੇ ਆਮ ਪੇਂਡ ਜਵਾਨਾਂ ਨਾਲੋਂ ਵੱਖਰਾ ਸੀ, ਅਤੇ ਉਸ ਦੇ ਦਿਲ ਵਿਚ ਇਕ ਨਵੀਂ ਰੀਝ

ਵਰ ਤੇ ਸਰਾਪ

੫੯.