ਪੰਨਾ:ਵਰ ਤੇ ਸਰਾਪ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਠ ਖੜੀ ਹੋਈ। ਜੋ ਕਿਤੇ ਮੇਰਾ ਮੁੰਡਾ ਵੀ ਇਸ ਨੌਜਵਾਨ ਵਾਂਗ ਬਣ ਸਕਦਾ। ਉਹ ਤਾਂ ਅਸਲ ਵਿਚ ਇਸੇ ਵਾਂਗ ਹੀ ਬਣਨਾ ਚਾਹੁੰਦਾ ਸੀ। ਪਰ ਮੈਂ ਹੀ ਉਸ ਦੇ ਰਸਤੇ ਵਿਚ ਰੋੜਾ ਅਟਕਾਇਆ। ਕਾਸ਼! ਮੈਂ ਇਸ ਤਰ੍ਹਾਂ ਨਾ ਕਰਦਾ-ਤੇ ਅਜ ਮੈਂ ਵੇਖ ਰਿਹਾ ਸਾਂ ਮੇਰਾ ਪਿਤਾ ਮੇਰੇ ਸਾਹਮਣੇ ਦਮ ਤੋੜ ਰਿਹਾ ਸੀ। ਉਹ ਆਖਰੀ ਹਿਚਕੀਆਂ ਲੈ ਰਿਹਾ ਸੀ ਤੇ ਉਸਦੀਆਂ ਅਖਾਂ ਵਿਚ ਅੱਥਰੂ ਸਨ, ਉਸ ਦੀ ਤਕਣੀ ਵਿਚ ਇਕ ਪਛਤਾਵਾ ਸੀ। ਮੈਂ ਆਪਣੇ ਪਿਤਾ ਦੀ ਇਹ ਹਾਲਤ ਨਾ ਵੇਖ ਸਕਿਆ। ਮੈਂ ਮੁੰਹ ਦੂਜੇ ਪਾਸੇ ਕਰ ਲਿਆ, ਹੌਲੀ ਜਹੀ ਅਪਣੇ ਅਥਰੂ ਪੂੰਝੇ। ਦੂਰ ਪੱਛਮ ਵਿਚ ਸੂਰਜ ਡੁਬ ਰਿਹਾ ਸੀ। ਕਿਸੇ ਦੂਰ ਦੇਸ਼ ਤੋਂ ਆਂ ਰਹੀਆਂ ਸੂਰਜ ਦੀਆਂ ਇਹ ਲਾਲ ਸੁਨਹਿਰੀ ਕਿਰਨਾਂ,ਪਲ ਦਾ ਪਲ ਮੈਨੂੰ ਚੰਗੀਆਂ ਲਗੀਆਂ। "ਡੁਬਦਾ ਹੋਇਆ ਸੂਰਜ ਨਾ ਵੇਖਿਆ ਕਰ" ਮੇਰੇ ਪਤੀ ਦੇ ਸਦੀਵੀ ਸ਼ਬਦ ਮੇਰੇ ਕੰਨਾਂ ਵਿਚ ਗੁੰਜੇ। ਦੋ ਜ਼ਿੰਦਗੀਆਂ ਦੋ ਸਰਜ-ਮੈਂ ਸੋਚ ਰਿਹਾ ਸਾਂ। ਜ਼ਿੰਦਗੀ ਨਾਂ ਹੈ ਲਗਨ ਦਾ। ਜਿਤਨਾ ਚਿਰ ਇਨਸਾਨ ਦੇ ਵਿਚ ਲਗਨ ਹੈ ਉਹ ਜੀਉਂਦਾ ਹੈ। ਜਦੋਂ ਲਗਨ ਮੁਕ ਜਾਂਦੀ ਹੈ ਉਹ ਮਰ ਜਾਂਦਾ ਹੈ।

ਅਜ ਮੇਰਾ ਪਿਤਾ ਇਸ ਸੰਸਾਰ ਵਿਚ ਨਹੀਂ, ਪਰ ਮੈਂ ਸੋਚਦਾ ਹਾਂ ਉਸ ਦੀਆਂ ਅਖਾਂ ਦੀ ਆਖਰੀ ਹਸਰਤ ਅੱਜ ਵੀ ਮੇਰੇ ਦਿਲ ਵਿਚ ਜੀਉਂਦੀ ਹੈ। ਉਹ ਉਂਵ ਦਾ ਉੱਵ ਮੇਰੇ ਸਾਹਮਣੇ ਆ ਦੰਮ ਤੋੜ ਰਿਹਾ ਹੈ ਤੇ ਹਿਚਕੀਆਂ ਲੈ ਰਿਹਾ ਹੈ। ਉਹ ਸ਼ਾਂਤੀ ਨਾਲ ਮਰਨਾ ਚਾਹੁੰਦਾ ਹੈ ਤੇ ਉਸ ਦੀਆਂ ਅੱਖਾਂ ਵਿਚਲੀ ਤਰਸਯੋਗ ਤਕਣੀ ਘੜੀ ਮੁੜੀ ਮੈਨੂੰ ਹਲੂਣ ਰਹੀ ਹੈ। ਆਪਣੇ ਪਿਤਾ

੬੦.

ਵਰ ਤੇ ਸਰਾਪ