ਪੰਨਾ:ਵਰ ਤੇ ਸਰਾਪ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਂਗ ਇਹ ਸੁੱਨਾ ਅਤੇ ਬੇਰੌਣਕ ਹੈ। ਇਸ ਨੂੰ ਕੋਈ ਨਹੀਂ ਪੂਜਦਾ, ਕੁੜੀਆਂ ਇਸ ਤੇ ਪੀਂਘਾਂ ਨਹੀਂ ਪਾਂਦੀਆਂ। ਮੈਂ ਸੋਚਦਾ ਹਾਂ ਕਿਸੇ ਦਿਨ ਮੈਂ ਇਸ ਨੂੰ ਢਾਹ ਸੁਟਾਂਗਾ। ਟੁਕੜੇ ਟੁਕੜੇ ਕਰ ਕੇ ਇਸ ਦਾ ਬਾਲਣ ਬਣਾਵਾਂਗਾ ਤੇ ਮੇਰੀ ਭੱਠੀ ਨਾਲ ਮਿਲ ਕੇ ਪੁਰਾਣਾ ਪਿਪਲ ਇਕ ਵਾਰ ਮੁੜ ਮੱਚ ਉਠੇਗਾ। ਉਹੋ ਹੀ ਪੁਰਾਣੀ ਜ਼ਿੰਦਗੀ ਇਸ ਵਿਚ ਫੇਰ ਜਾਗ ਪਵੇਗੀ, ਇਸ ਦੇ ਲੂੰ ਲੂੰ ਵਿਚ ਜੋਬਨ ਭੱਖ ਉਠੇਗਾ ਜਿਸ ਤਰ੍ਹਾਂ ਸੂਰਜ ਇੱਕ ਵਾਰ ਅਸਤ ਹੋ ਕੇ ਫੇਰ ਉਭਰਦਾ ਹੈ। ਮੈਂ ਸੋਚਦਾ ਹਾਂ ਸ਼ਾਇਦ ਇਹੋ ਹੀ ਹੈ ਜ਼ਿੰਦਗੀ ਦਾ ਉਹ ਭੇਦ ਜਿਸ ਨੂੰ ਮੇਰਾ ਪਿਤਾ ਨਹੀਂ ਸੀ ਲਭ ਸਕਿਆ ਤੇ ਮੈਂ ਲਭ ਲਿਆ ਹੈ। ਸ਼ਾਇਦ ਮੈਂ ਆਪਣੇ ਪਿਤਾ ਵਾਂਗ ਮਰ ਕੇ ਆਕਾਸ਼ਾਂ ਤੋਂ ਕੋਈ ਸਿਤਾਰਾ ਬਣ ਸਕਾਂਗਾ ਯਾ ਨਹੀਂ। ਪਰ ਮੈਂ ਇਤਨਾ ਜ਼ਰੂਰ ਜਾਣਦਾ ਹਾਂ ਕਿ ਮਰਨ ਲਗਿਆਂ ਮੇਰੀਆਂ ਅੱਖੀਆਂ ਮੇਰੇ ਪਿਤਾ ਵਾਂਗ ਸੇਜਲ ਨਹੀਂ ਹੋਣਗੀਆਂ, ਕਿਉਂਕਿ ਮੈਂ ਡੁਬਦੇ ਹੋਏ ਸੂਰਜ ਦੀਆਂ ਦੰਮ ਤੋੜਦੀਆਂ ਤੇ ਸਿਸਕਦੀਆਂ ਕਿਰਨਾਂ ਵਿਚ ਨਵ-ਪ੍ਰਭਾਤ ਦੀ ਤੀਬਰ ਲੋਅ ਪਛਾਣ ਸਕਦਾ ਹਾਂ, ਲਾਲ ਸੁਨਹਿਰੀ ਰੋਸ਼ਨੀ ਜਿਸ ਵਿਚ ਨੂਰ ਹੁੰਦਾ ਹੈ ਸਾਰੇ ਸੰਸਾਰ ਨੂੰ ਚਾਨਣ ਦੇਣ ਵਾਲਾ, ਤੇ ਨਿੱਘ, ਮੇਰੀ ਭੱਠੀ ਦੀਆਂ ਤਪਦੀਆਂ ਹੋਈਆਂ ਸ਼ੋਖ਼ ਅੰਗਾਰੀਆਂ ਵਾਂਗ ......।

ਵਰ ਤੇ ਸਰਾਪ

੬੩.