ਪੰਨਾ:ਵਰ ਤੇ ਸਰਾਪ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਕੁਲ ਦੋ ਸਨ। ਇਕ ਤੀਵੀ ਤੇ ਇਝ ਮਰਦ ਯਾ ਇਉਂ ਕਹੋ ਕਿ ਉਹ ਕੇਵਲ ਦੋ ਢਾਂਚੇ ਸਨ ਜੇ ਨਾ ਇਨਸਾਨ ਸਨ ਨਾ ਹੈਵਾਨ। ਉਨ੍ਹਾਂ ਦਾ ਨਾ ਕੋਈ ਮਜ਼ਹਬ ਸੀ ਨਾ ਜ਼ਾਤ। ਉਹ ਨਾ ਹਿੰਦੂ ਸਨ ਨਾਂ ਮੁਸਲਮਾਨ। ਉਹ ਇਕ ਗਲ ਜਾਣਦੇ ਹਨ। ਮਜ਼ਹਬ ਤਾਂ ਅਮੀਰਾਂ ਦੇ ਹੋਇਆ ਕਰਦੇ ਹਨ। ਤੇ ਐਸ ਵੇਲੇ ਉਹ ਗ਼ਰੀਬ ਸਨ। ਕੀ ਗ਼ਰੀਬੀ ਆਪ ਉਨ੍ਹਾਂ ਲਈ ਕਿਸੇ ਮਜ਼ਹਬ ਤੋਂ ਘਟ ਸੀ। ਜਦੋਂ ਉਹ ਕਿਸੇ ਮੁਸਲਮਾਨੇ ਮੁਹੱਲੇ ਵਿਚ ਮੰਗਣ ਜਾਂਦੇ ਤਾਂ ਆਖਦੇ "ਬਾਬਾ ਖ਼ੁਦਾ ਵਾਸਤੇ, ਬਾਬਾ ਰਾਹਿ ਮੌਲਾ। ਅੱਲ੍ਹਾ ਤੁਹਾਨੂੰ ਖੁਸ਼ ਰੱਖੇ। ਤੇ ਹਿੰਦੂ ਮੁਹੱਲਿਆਂ ਵਿਚ "ਰਾਮ ਭੱਲਾ ਕਰੇ। ਕਾਇਆਂ ਸੁਖੇ ਭਗਵਾਨ!"
ਪਰ ਇਹ ਸਾਰਾ ਕੁਝ ਸ਼ਹਿਰ ਦੇ ਅੰਦਰ ਹੀ ਅੰਦਰ ਹੁੰਦਾ ਸੀ। ਸ਼ਹਿਰੋਂ ਬਾਹਰ ਨਿਕਲਦਿਆਂ ਹੀ ਉਨ੍ਹਾਂ ਦੀਆਂ ਸਾਰੀਆਂ ਅਸੀਸਾਂ ਗਾਲ੍ਹਾਂ ਵਿਚ ਵਟ ਜਾਂਦੀਆਂ ਤੇ ਪਿਆਰ ਘਿਰਣਾ ਵਿਚ ਬਦਲ ਜਾਂਦਾ ਜਿਵੇਂ ਉਨ੍ਹਾਂ ਨੇ ਸਮਝ ਲਿਆ ਸੀ ਕਿ ਇਹ ਦੁਨੀਆ ਵਾਲੇ ਹੀ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਕਦੀ ਸੁਧਰਨ ਨਹੀਂ ਦਿੱਤਾ।

ਪਹਿਲਾਂ ਉਹ ਮਜ਼ਦੂਰ ਸਨ ਤੇ ਸ਼ਾਮ ਨੂੰ ਰੁੱਖੀ ਮਿੱਸੀ ਖਾਕੇ ਨਿਸਚਿੰਤ ਸੌਂ ਜਾਂਦੇ ਸਨ। ਪਰ ਉਨ੍ਹਾਂ ਦੀ ਮਜ਼ਦੂਰੀ ਦਿਨ ਬਦਿਨ ਘਟਦੀ ਗਈ। ਉਨ੍ਹਾਂ ਨੂੰ ਆਪਣਾ ਪੇਟ ਵਢਣਾ ਪੈਂਦਾ ਸੀ। ਜਿਸ ਨਾਲ ਉਹ ਜਮਾਦਾਰ ਦਾ ਟੈਕਸ ਦੇ ਸਕਦੇ ਸਨ, ਜਮਾਦਾਰ ਠੇਕੇਦਾਰ ਦਾ ਸੂਦ ਭਰਦਾ ਸੀ ਤੇ ਠੇਕੇਦਾਰ ਅਗੋਂ ਸੇਠ ਦਾ ਸੂਦ ਦਰ ਸੂਦ ਚੁਕਾਂਦਾ ਸੀ। ਅਸਲ ਵਿਚ ਇਹ ਸਾਰਾ ਭਾਰ ਮਜ਼ਦੂਰਾਂ ਦਿਆਂ ਆਪਣਿਆਂ ਮੋਢਿਆਂ ਤੇ ਸੀ ਜਿਨ੍ਹਾਂ ਦਿਆਂ ਚਾਚਿਆਂ ਨੂੰ

ਵਰ ਤੇ ਸਰਾਪ

੬੯.