ਪੰਨਾ:ਵਰ ਤੇ ਸਰਾਪ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਦਰ ਅੰਦਰ ਘੁਣ ਖਾਈ ਜਾ ਰਿਹਾ ਸੀ। ਸੂਦ ਤੋਂ ਸੂਦ ਦਹ ਸੂਦ ਦਾ ਘੁਣ ਤੇ ਆਖ਼ਰ ਇਕ ਦਿਨ ਉਹ ਟੁਟ ਗਿਆ। ਮਜਬੂਰਨ ਉਨ੍ਹਾਂ ਨੂੰ ਮੰਗ ਕੇ ਖਾਣਾ ਪਿਆ। ਤੇ ਅੱਜ ਅਜਿਹੀ ਹਾਲਤ ਆ ਹੋਈ ਸੀ ਕਿ ਮੰਗਿਆਂ ਵੀ ਕੋਈ ਕੁਝ ਨਹੀਂ ਸੀ ਦੇਦਾ ਉਨ੍ਹਾਂ ਨੂੰ।
ਮਰਦ ਬੋਲਿਆ "ਪੀਰਾਂ ਦੇ ਮਹੱਲੇ ਵਾਲਾ ਬੁਢਾ ਸੇਠ ਜਿਹੜਾ ਮਰ ਰਿਆ ਸੀ ਉਸ ਦਿਨ। ਅਜ ਉਸਦੀ ਕਿਰਿਆ ਸੀ। ਮੈਂ ਸਾਰਾ ਦਿਨ ਉਸਦੇ ਬੂਹੇ ਤੇ ਬੈਠਾ ਰਿਹਾ ਪਰ ਮੈਨੂੰ ਤਾਂ ਕਿਸੇ ਪੁਛਿਆ ਤੀਕ ਨਹੀਂ। ਉਥੇ ਮੰਗਤਿਆਂ ਦੀ ਇਤਨੀ ਭੀੜ ਸੀ ਕਿ ਨੌਕਰ ਲੋਕ ਉਨ੍ਹਾਂ ਨੂੰ ਡੰਡੇ ਮਾਰ ਮਾਰ ਕੇ ਪਿਛੇ ਹਟਾ ਰਹੇ ਸਨ। ਮੈਂ ਇਕ ਵਾਰੀ ਹਿੰਮਤ ਕਰ ਕੇ ਅਗੇ ਗਿਆ ਵੀ ਪਰ ਪਿਠ ਤੁੜਵਾ ਕੇ ਮੁੜ ਆਇਆ। ਤੇ ਫੇਰ ਉਸ ਨੇ ਆਪਣੀ ਪਿਠ ਤੇ ਪਈ ਡੰਡੇ ਦੀ ਲਾਸ਼ ਉਸ ਨੂੰ ਵਿਖਾਈ। ਤੀਵੀਂ ਨੇ ਉਸ ਦੀ ਪਿਠ ਨੂੰ ਹੌਲੀ ਜਹੀ ਮਿਲਿਆ। ਇਹ ਹਮਦਰਦੀ ਦਾ ਦੂਜਾ ਕਦਮ ਸੀ। ਉਸ ਨੂੰ ਲਾਸ ਦੀ ਸਾਰੀ ਪੀੜ ਹਰਣ ਹੁੰਦੀ ਜਾਪੀ। "ਮੈਂ ਵੇਖ ਰਿਹਾ ਸਾਂ" ਉਹ ਫੇਰ ਬੋਲਿਆ "ਨੌਕਰ ਲੋਕ ਕੇਵਲ ਉਨ੍ਹਾਂ ਨੂੰ ਦਾਨ ਦੇ ਪੈਸੇ ਦੇਂਦੇ ਸਨ ਜੋ ਉਨ੍ਹਾਂ ਦੇ ਜਾਣੂ ਸਨ।"
"ਕਿਵੇਂ ਦਾਨ ਪੁਨ ਵਿਚ ਵੀ ਇਹ ਲੋਕ ਆਪਣੇ ਮੁਲਹਾਜ਼ੇ ਟੋਰਦੇ ਹਨ" ਤੀਵੀਂ ਨੇ ਆਖਿਆ---

"ਜਦੋਂ ਮੰਗਤੇ ਬਹੁਤ ਇਕਠੇ ਹੋ ਗਏ ਤਾਂ ਤੋਬਾ।" ਉਹ ਜ਼ਰਾ ਰੁਕ ਕੇ ਬੋਲਿਆ, "ਉਹ ਨਜ਼ਾਰਾ ਵੀ ਵੇਖਣ ਵਾਲਾ ਸੀ। ਕਿਵੇਂ ਇਕ ਇਕ ਪੈਸੇ ਤੇ ਛੇ ਛੇ ਸਤ ਸਤ ਮੰਗਤੇ ਝਪਟ ਪੈਂਦੇ ਸਨ ਤੇ

੭੦.

ਵਰ ਤੇ ਸਰਾਪ