ਪੰਨਾ:ਵਰ ਤੇ ਸਰਾਪ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਤਨਾ ਚਿਰ ਆਪਸ ਵਿਚ ਲੜਦੇ ਰਹਿੰਦੇ ਸਨ। ਉਥੇ ਤਾਂ ਤਿਲ ਸੁਟਿਆਂ ਹੇਠਾਂ ਨਹੀਂ ਸੀ ਡਿਗ ਸਕਦਾ ਤੇ ਇਹ ਤਾਂ ਪੈਸੇ ਸਨ। ਸੰਸਾਰ ਦੀ ਹਰ ਸ਼ੈ ਨੂੰ ਮੁਲ ਲੈ ਸਕਣ ਵਾਲੇ ਤਾਂਬੇ ਦੇ ਸਿਕੇ। ਉਹ ਸਾਰੇ ਕੁਤਿਆਂ ਦੇ ਉਸ ਇਕਠ ਵਾਂਗ ਸਨ ਜਿਨ੍ਹਾਂ ਦਾ ਤਮਾਸ਼ਾ ਵੇਖਣ ਲਈ ਅਮੀਰ ਲੋਕ ਆਪਣੀ ਬਚੀ ਹੋਈ ਜੂਠ ਉਹਨਾਂ ਵਿਚਕਾਰ ਸੁਟਵਾ ਦੇਂਦੇ ਹਨ। ਤੇ ਫੇਰ ਉਹ ਆਪਸ ਵਿਚ ਲੜਦੇ ਹਨ। ਇਕ ਦੂਜੇ ਤੇ ਝਪਟਦੇ ਹਨ। ਇਕ ਦੂਜੇ ਨੂੰ ਵਢ ਵਢ ਕੇ ਖਾਂਦੇ ਹਨ। ਤੇ ਸਚ ਮੁਚ ਉਸ ਵੇਲੇ ਉਹ ਕੁਤਿਆਂ ਤੋਂ ਵੀ ਜ਼ਿਆਦਾ ਜ਼ਲੀਲ ਤੇ ਖੂਨਖ਼ਾਰ ਹੋ ਰਹੇ ਸਨ।"
"ਉਫ" ਤੀਵੀਂ ਬੋਲੀ, ਆਪਣੀ ਸੂਝ ਤੋਂ ਰਤਾ ਜਿੰਨਾ ਥਿੜਕ ਜਾਣ ਨਾਲ ਕਿਵੇਂ ਮਨੁੱਖ ਪਸ਼ੂ ਬਣ ਜਾਂਦਾ ਹੈ।"
ਕੁਝ ਦੇਰ ਉਹ ਫਿਰ ਚੁਪ ਰਹੇ। ਰਾਤ ਸਪਣੀ ਵਾਂਗ ਹੌਲੀ ਹੋਲੀ ਰੀਂਗਦੀ ਤੁਰੀ ਆਉਂਦੀ ਸੀ। ਸ਼ਹਿਰੋਂ ਬਾਹਰ ਢੱਠੀਆਂ ਹੋਈਆਂ ਕੰਧਾਂ ਵਾਲਾ ਇਹ ਖੋਲਾ ਉਨ੍ਹਾਂ ਨੂੰ ਇਕ ਝੁੱਗੀ ਦਾ ਕੰਮ ਦੇ ਰਿਹਾ ਸੀ। ਆਪਣਾ ਲੱਕ ਸਿੱਧਾ ਕਰਨ ਲਈ ਤੀਵੀਂ ਲੇਟ ਗਈ।

"ਭੁਖਿਆਂ ਰਾਤ ਕਿਵੇਂ ਬੀਤੇਗੀ?
ਜਿਵੇਂ ਅਗੇ ਬੀਤਦੀਆਂ ਰਹੀਆਂ ਹਨ।
"ਤੈਨੂੰ ਕਿਤਨੀਆਂ ਰਾਤਾਂ ਭੁਖਿਆਂ ਰਹਿਣਾ ਪਿਆ ਹੈ?"
"ਸਤ--ਤੇ ਤੈਨੂੰ?
"ਅਠ"

ਵਰ ਤੇ ਸਰਾਪ

੭੧.