ਪੰਨਾ:ਵਰ ਤੇ ਸਰਾਪ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਤਾਂ ਦੋਵੇਂ ਇਕੋ ਰੋਗ ਦੇ ਰੋਗੀ ਹਾਂ।"
ਤੇ ਇਉਂ ਜਾਪਦਾ ਸੀ, ਜਿਵੇਂ ਉਹ ਇਕ ਦੂਜੇ ਨੂੰ ਕੁਝ ਚਿਰ ਤੋਂ ਹੀ ਨਹੀਂ ਜਾਣਦੇ ਹਾਂ ਉਹ ਹਮ-ਪੇਸ਼ਾ ਹੀ ਨਹੀਂ ਸਗੋਂ ਕਈ ਸਦੀਆਂ ਤੋਂ ਇਕ ਦੂਜੇ ਦੇ ਨਾਲੋ ਨਾਲ ਤੁਰਦੇ ਜਾ ਰਹੇ ਹਨ। ਮਨੁੱਖਤਾ ਦੇ ਰੂਪ ਵਿਚ, ਕਦੀ ਗ਼ਰੀਬ ਤੇ ਗਰੀਬੀ ਬਣ ਕੇ।
ਹੌਲੀ ਹੌਲੀ ਪੱਥਰਾਂ ਦੇ ਢੇਰ ਤੇ ਮਰਦ ਵੀ ਪਸਰਦਾ ਗਿਆ। "ਤੂੰ ਕੋਈ ਕਹਾਣੀ ਸੁਣਾ।"
"ਕਹਾਣੀ ਨਾਲ ਤਾਂ ਢਿੱਡ ਨਹੀਂ ਭਰਨ ਲਗਾ" ਤੀਵੀਂ ਦੀ ਆਵਾਜ਼ ਵਿਚ ਤਨਜ਼ ਸੀ।
"ਤਾਂ ਸਬਰ ਖਾ ਲੈ" ਮਰਦ ਬੋਲਿਆ।
"ਬਬੇਰਾ ਖਾਦਾ ਹੈ। ਹੋਰ ਨਹੀਂ ਖਾ ਹੁੰਦਾ, ਤੀਵੀਂ ਨੇ ਉੱਤਰ ਦਿੱਤਾ।
ਤਾਂ ਆ ਚਲੀਏ ਮਰਦ ਨੇ ਉਠਦਿਆਂ ਹੋਇਆਂ ਆਖਿਆ --- ਉਹ ਦੋਵੇਂ ਉਠ ਕੇ ਖੜੇ ਹੋ ਗਏ ਤੇ ਇਉਂ ਜਾਪਦਾ ਸੀ ਜਿਵੇਂ ਉਹ ਪੂਰੀ ਦਿੜ੍ਹਤਾ ਨਾਲ ਕਿਸੇ ਅਣਡਿਠੀ ਮੰਜਲ ਵਲ ਪਰਵੇਸ਼ ਕਰਨ ਲਗੇ ਹਨ।

ਸਭ ਤੋਂ ਪਹਿਲਾਂ ਉਨ੍ਹਾਂ ਨੂੰ ਸੜਕ ਮਿਲੀ। ਬਿਜਲੀ ਦਾ ਖੰਬਾ ਆਪਣੀ ਥਾਵੇਂ ਅਟੱਲ ਖੜਾ ਸੀ, ਉਸ ਸੰਤਰੀ ਵਾਂਗ ਜੇ ਡਿਉਟੀ ਦੇ ਰਿਹਾ ਸੀ। ਤੀਵੀਂ ਸੜਕ ਵਲ ਵੇਖਦੀ ਹੋਈ ਬੋਲੀ:- "ਇਹ ਧਰਤੀ ਕਿਤਨੀ ਗ਼ਰੀਬ ਹੈ,-ਚੁਪ ਤੇ ਨਿਮਾਣੀ" ਪਰ ਕੀ

੭੨.

ਵਰ ਤੇ ਸਰਾਪ