ਪੰਨਾ:ਵਰ ਤੇ ਸਰਾਪ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੂੰ ਇਹ ਵੀ ਜਾਣਨੀ ਏਂ, ਜਦੋਂ ਧਰਤੀ ਜ਼ਹਿਰ ਉਗਲਣ ਤੇ ਆਂਉਂਦੀ ਹੈ ਤਾਂ ਕੀ ਕੁਝ ਹੁੰਦਾ ਹੈ!
"ਹਾਂ ਉਸ ਵੇਲੇ ਉਹ ਇਕ ਕੰਬਣੀ ਲੈਂਦੀ ਹੈ ਤੇ ਸੁੱਤੀ ਹੋਈ ਜਵਾਲਾ ਉਸ ਵਿਚੋਂ ਜਾਗ ਉਠਦੀ ਹੈ ਫੇਰ ਵੱਡੇ ਵੱਡੇ ਉੱਚੇ ਉਸਰੇ ਹਏ ਮਕਾਨ ਇਕ ਪਲ ਵਿੱਚ ਮਲੀਆ ਮੇਟ ਕਰ ਸੁਟਦੀ ਹੈ।"

"ਤੇ ਹੋਰ?"
"ਉਸਦੀ ਫੂਕ, ਪੱਥਰ ਪਾੜ ਸੁਟਦੀ ਹੈ।"
ਤੇ ਹੁਣ ਯਕੀਨਨ ਇਵੇਂ ਹੀ ਹੋਣਾ ਹੈ।
ਮੈਂ ਤੇਰਾ ਮਤਲਬ ਨਹੀਂ ਸਮਝੀ।
ਆਪੇ ਸਮਝ ਜਾਵੇਂਗੀ ---


ਤੇ ਉਹ ਉਸਦਾ ਹੱਥ ਫੜੀ ਖਿਚਦਾ ਹੌਇਆ ਸੜਕ ਦੇ ਉਸ ਪਾਰ ਲੈ ਗਿਆ।
ਸਭ ਤੋਂ ਪਹਿਲਾਂ ਉਹ ਕਮੇਟੀ ਦੇ ਨਲਕੇ ਪਾਸ ਪੁੱਜੇ। ਤੀਵੀਂ ਪਿਆਸੀ ਸੀ ਉਸ ਨੇ ਆਪਣਿਆਂ ਬੁਲ੍ਹਾਂ ਤੇ ਜੀਭ ਫੇਰੀ ਤੇ ਨਲਕੇ ਦੀ ਮੁਠ ਨੂੰ ਹੇਠਾਂ ਦਬਿਆ। ਪਰ ਉਸ ਵਿਚੋਂ ਕੋਈ ਪਾਣੀ ਨਾ ਨਿਕਲਿਆ। ਫਿਰ ਮਰਦ ਨੇ ਸਾਰਾ ਤਾਣ ਲਾ ਕੇ ਉਸ ਨੂੰ ਦਬਾਉਣ ਦਾ ਯਤਨ ਕੀਤਾ। ਮੁਠ ਦਬ ਤਾਂ ਗਈ, ਪਰ ਵਿਅਰਥ। ਨਲ ਵਿਚ ਪਾਣੀ ਨਹੀਂ ਸੀ। ਮਰਦ ਬੋਲਿਆ, "ਅਮੀਰਾਂ ਦੇ ਹੱਥ ਕਮੇਟੀ ਦੇ ਇਸ ਨਲਕੇ ਵਾਂਗ ਹਨ, ਜਿਨ੍ਹਾਂ ਚੋਂ ਦਾਨ ਤੇ ਪੁਨ ਦਾ ਪਾਣੀ ਵਗਿਆ ਕਰ

ਵਰ ਤੇ ਸਰਾਪ

੭੩.