ਪੰਨਾ:ਵਰ ਤੇ ਸਰਾਪ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਨ੍ਹਾਂ ਦੇ ਦਿਲ ਵਿਚ ਖ਼ਿਆਲ ਆਇਆ, "ਇਕ ਸ਼ੁਅਲੇ ਦੀ ਲੋੜ ਹੈ, ਇਕ ਚਿਣਗ ਦੀ, ਤੇ ਫਿਰ ਇਹ ਕੱਖਾਂ ਦੀਆਂ ਕੁੱਲੀਆਂ ਆਪ ਹੀ ਅਗ ਪਕੜ ਲੈਣਗੀਆਂ। ਗ਼ਰੀਬ ਲੋਕ ਜਾਗ ਪੈਣਗੇ, ਮਜ਼ਦੂਰ ਹੋਸ਼ਿੁਆਰ ਹੋ ਜਾਣਗੇ। ਕੇਵਲ ਇਕ ਚੰਗਿਆੜੀ ਚਾਹੀਦੀ ਹੈ। ਇਕ ਮੁਘਦੀ ਮਘਦੀ ਲੋਅ, ਜੋ ਕੁਲ ਮਜ਼ਦੂਰਾਂ ਦੇ ਦਿਲ ਦਮਾਗ਼ ਤੇ ਰੂਹਾਂ ਤੀਕ ਰੋਸ਼ਨ ਕਰ ਜਾਵੇ।"
ਹੁਣ ਉਹ ਪੂਰੀ ਤਰ੍ਹਾਂ ਬਗ਼ਾਵਤ ਲਈ, ਉਕਸ ਪਏ ਸਨ, ਖ਼ਿਆਲ ਉਨ੍ਹਾਂ ਦੇ ਸੀਨਿਆਂ ਵਿਚ ਸ਼ੁਅਲਿਆਂ ਵਾਂਗ ਮਚਲ ਰਹੇ ਸਨ-ਕਿਸੇ ਝੁਗੀ ਵਿਚ ਆਪ ਮੁਹਾਰੀ ਇਕ ਮਜ਼ਦੂਰ ਤੀਵੀਂ ਚੀਖ ਉੱਠੀ- "ਹੇ ਭਰਵਾਨ।" ਅਜੇ ਹੁਣ ਜਮਾਦਾਰ ਨੇ ਉਸ ਤੋਂ ਸੂਦ ਵਸੂਲ ਕੀਤਾ ਸੀ, ਤੇ ਬੂਹੇ ਵਿਚ ਖੜਾ ਸੇਠ ਆਪਣੀ ਗੋਗੜ ਤੋਂ ਹਥ ਫੇਰ ਰਿਹਾ ਸੀ-- ਸ਼ਾਇਦ ਉਹ ਸੂਦ-ਦਰ ਸੂਦ ਦਾ ਸਵਾਲੀ ਸੀ---
ਸੜਕ ਤੋਂ ਲੰਘਦੇ ਤੀਵੀਂ ਤੇ ਮਰਦ ਤ੍ਰਿਬਕ ਉੱਠੇ। ਉਨ੍ਹਾਂ ਨੇ ਆਪਣਿਆਂ ਖ਼ਿਆਲਾਂ ਨੂੰ ਉਥੇ ਹੀ ਉਗਲਣਾ ਸ਼ੁਰੂ ਕਰ ਦਿਤਾ। ਭਗਵਾਨ ਤੁਹਾਡੀ ਦੁਨੀਆਂ ਤੋਂ ਉਠ ਗਿਆ ਹੈ। ਹੁਣ ਭਗਵਾਨ ਅਮੀਰਾਂ ਦਿਆਂ ਮੰਦਰਾਂ ਵਿਚ ਰਹਿੰਦਾ ਹੈ ਤੇ ਉਨਾਂ ਦੀ ਦੌਲਤ ਤੇ ਰੀਝ ਗਿਆ ਹੈ। ਗ਼ਰੀਬ ਤਾਂ ਆਪਣੀ ਗ਼ਰੀਬੀ ਤੇ ਸਬਰ ਕਰੀ ਬੈਠੇ ਹਨ, ਪਰ ਅਮੀਰਾਂ ਪਾਸ ਇਤਨਾ ਧੰਨ ਹੈ ਕਿ ਉਹ ਭਗਵਾਨ ਨੂੰ ਵੀ ਖਰੀਦ ਸਕਣ।"

ਤੀਵੀਂ ਬੋਲ ਰਹੀ ਸੀ-"ਭਗਵਾਨ ਭੁੱਖਾ ਸੀ। ਉਸਨੂੰ ਭੁਖ ਲੱਗੀ ਤੇ ਉਹ ਵਿਕ ਗਿਆ। ਧੰਨੀਆਂ ਨੇ ਉਸ ਨੂੰ ਆਪਣੇ ਧੰਨ ਨਾਲ ਮੁਲ ਲੈ ਲਿਆ ਹੈ। ਉਹ ਹੁਣ ਉਨ੍ਹਾਂ ਦਾ ਹਰ ਕੰਮ ਕਰਦਾ

ਵਰ ਤੇ ਸਰਾਪ

੭੫.