ਪੰਨਾ:ਵਰ ਤੇ ਸਰਾਪ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੈ-ਉਹ ਉਨ੍ਹਾਂ ਦੀਆਂ ਮਸ਼ੀਨਾਂ ਚਲਾਂਦਾ ਹੈ। ਉਨ੍ਹਾਂ ਦਾ ਕਪੜਾ ਬੁਣਦਾ ਹੈ। ਉਹ ਉਨ੍ਹਾਂ ਦੇ ਹਰ ਕੰਮ ਕਾਜ ਵਿਚ ਗੋਲਾ ਬਣੀ ਭੱਜੀ ਫਿਰਦਾ ਹੈ ਤੇ ਉਹ ਲੋਕ ਗੱਦਿਆਂ ਤੇ ਢਾਸਣਾ ਲਾ ਕੇ ਬੈਠਦੇ ਹਨ, ਜਿਵੇਂ ਉਹ ਆਪ ਹੀ ਭਗਵਾਨ ਹੋਣ।
ਤੇ ਉਹ ਇਕ ਦੂਜੇ ਦੇ ਹੋਰ ਨੇੜੇ ਹੋ ਗਏ-ਮਰਦ ਦੀਆਂ ਬਲਵਾਨ ਬਾਹਵਾਂ ਖੁਲ੍ਹ ਗਈਆਂ ਤੇ ਤੀਵੀਂ ਦਾ ਤ੍ਰੀਮਤ-ਪਨ ਉਨ੍ਹਾਂ ਵਿਚ ਸੁੰਗੜਦਾ ਗਿਆ --

ਜਿਵੇਂ ਕੁਲ ਮਜ਼ਦੂਰਾਂ ਦੀਆਂ ਝੁੱਗੀਆਂ ਸੜ ਰਹੀਆ ਸਨ --ਹਰ ਪਾਸੇ ਸੇਕ ਹੀ ਸੇਕ ਸੀ ਤੇ ਲੋਅ ਹੀ ਲੋਅ-ਉਨ੍ਹਾਂ ਨੇ ਵੇਖਿਆ, ਦੂਰ ਪਰ੍ਹੇ, ਸੂਰਜ ਚਟਾਨਾਂ ਦੇ ਕਲਾਵੇ ਵਿਚੋਂ ਉਭਰ ਰਿਹਾ ਸੀ-- ਤੇ ਸੜਕ ਦੇ ਪਰਲੇ ਪਾਰ ਲਗੇ ਕਮੇਟੀ ਦੇ ਨਲਕੇ ਵਿਚੋਂ ਪਾਣੀ ਹੌਲੀ ਹੌਲੀ ਸਿਮ ਰਿਹਾ ਸੀ--ਉਹ ਆਪਣੀਆਂ ਡੰਗੋਰੀਆ ਚੁਕ ਕੇ ਅਨ੍ਹੇ ਵਾਹ ਸ਼ਹਿਰ ਵਲ ਨਸ ਉਠੇ।

੭੬.

ਵਰ ਤੇ ਸਰਾਪ