ਪੰਨਾ:ਵਰ ਤੇ ਸਰਾਪ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਖ਼ਤ


ਪਹਾੜ ਗੰਜ


ਦਿੱਲੀ,


੧੬. ੧੦. ੪੨.


ਪਿਆਰੇ ਮਿਤਰ,


ਤੂੰ ਪੁਛਿਆ ਹੈ ਕਿ ਮੇਰਾ ਕੀ ਹਾਲ ਹੈ। ਉਤਰ ਵਜੋਂ ਹੋਠ ਲਿਖੀਆਂ ਸਤਰਾਂ ਹਾਜ਼ਰ ਹਨ।

"ਯੇਹ ਦਿੱਲੀ ਹੈ"--ਆਲ ਇੰਡੀਆ ਰੇਡੀਓ ਕਿਹਾ ਕਰਦਾ ਸੀ ਤੇ ਮੈਂ ਸੋਚਿਆ ਕਰਦਾ ਸੀ ਦਿੱਲੀ ਹੋਵੇਗੀ-ਸੰਗਤ ਦੀ ਦਿੱਲੀ ਹਾਸਿਆਂ ਦੀ ਦਿੱਲੀ, ਨਾਟਕ ਡਰਾਮਿਆਂ ਦੀ ਦਿੱਲੀ ਖ਼ੁਸ਼ੀਆਂ ਦੀ ਦਿੱਲੀ। ਪਰ ਹੁਣ ਇਥੇ ਆ ਜਾਣ ਤੇ ਇਉਂ ਜਾਪਦਾ

ਵਰ ਤੇ ਸਰਾਪ

੭੯.