ਪੰਨਾ:ਵਰ ਤੇ ਸਰਾਪ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਸ ਸੈਕਸ਼ਨ ਵਿਚ ਮੈਂ ਕੰਮ ਕਰਦਾ ਹਾਂ ਉਸਦਾ ਨਾਂ ਹੈ "ਸਸਪੈਂਸ ਗਰੁਪ," ਤੇ ਪਿਛਲੇ ਸਾਲਾਂ ਦੇ ਬਚੇ ਹੋਏ ਪੁਰਾਣੇ ਰੀਕਾਰਡ ਨੂੰ ਫੋਲਦਿਆਂ ਹੋਇਆਂ ਮੈਨੂੰ ਇਉਂ ਭਾਸਦਾ ਹੈ ਜਿਵੇਂ ਮੈਂ ਸਚ ਮੁਚ ਜ਼ਿੰਦਗੀ ਵਿਚ ਵੀ ਪਿਛੇ ਹੀ ਹੋ ਗਿਆ ਹਾਂ।
ਅਸੀਂ ਸਾਰੇ ਸਤ ਕਲਰਕ ਹਾਂ। ਬਹੁ ਗਿਣਤੀ ਬੰਗਾਲੀਆਂ ਦੀ ਹੈ। ਉਹ ਦਿਨ ਭਰ ਬੰਗਾਲੀ ਵਿਚ ਗੱਲਾਂ ਕਰਦੇ ਰਹਿੰਦੇ ਹਨ ਤੇ ਛੂਟ ਉਨ੍ਹਾਂ ਦੀ ਚਿ ਚਿ ਦੇ ਹੋਰ ਕੁਝ ਵੀ ਮੇਰੇ ਪੱਲੇ ਨਹੀਂ ਪੈਂਦਾ। ਮਿਸਟਰ ਸਦੀਕੀ ਚੁਪ ਚਾਪ ਆਪਣਾ ਕੰਮ ਕਰਦਾ ਰਹਿੰਦਾ ਹੈ। ਜਦੋਂ ਉਹ ਥਕ ਜਾਵੇ ਤਾਂ ਇਕ ਵਾਰ ਉੱਚੀ ਜਹੀ ਆਖ ਲੈਂਦਾ ਹੈ। "ਦਾਦਾ ਯੂ ਹੈਵ ਕਿਲਡ ਆਲ ਆਫ਼ ਅਸ।" ਤੇ ਬੰਗਾਲੀ ਦਾਦਾ ਚੌਕ ਪੈਂਦਾ ਹੈ। ਸਦੀਕੀ ਫਿਰ ਬੋਲਦਾ ਹੈ, "ਦੁਨੀਆਂ ਵਿਚ ਕੇਵਲ ਦੋ ਹੀ ਵੱਡੇ ਆਦਮੀ ਹੋਏ ਹਨ-ਅਕਬਰ ਦੀ ਗ੍ਰੇਟ ਤੇ ਦਾਦਾ ਦੀ ਗ੍ਰੇਟ।"
ਇਸ 'ਗ੍ਰੇਟ' ਤੋਂ ਬੰਗਾਲ ਦਾਦਾ ਨੂੰ ਬੜੀ ਖਿਝ ਹੈ ਤੇ ਉਹ ਮੈਨੂੰ ਪੁੱਛਦਾ ਹੈ।
"ਕਿਆ ਬਾਤ ਹੈ ਮਿਸਟਰ ਸਰਦਾਰ ਜੀ?"
"ਦਾਦਾ। ਆਈਟਮ ਨਹੀਂ ਮਿਲਤਾ!
"ਕਿਆ ਬਤਾਏਂ ਆਟਾ ਤੋ ਮਿਲਤਾ ਹੀ ਨਹੀਂ।"

"ਓ ਦਾਦਾ-_" ਤੇ ਸਦੀਕੀ ਫਿਰ ਬੋਲਦਾ ਹੈ ਜਿਵੇਂ ਇਹ ਉਸ ਦੀ ਕਵਿਤਾ ਦਾ ਰਦੀਫ਼ ਹੋਵੇ! ਜਦੋਂ ਉਹ ਬਹੁਤ ਖ਼ੁਸ਼ ਹੋਵੇ ਤਾਂ ਅੰਗ੍ਰੇਜ਼ੀ ਦੀ ਇਕ ਕਵਿਤਾ ਵੀ ਪੜ੍ਹਿਆ ਕਰਦਾ ਹੈ। ਅਸੀਂ

੮੨.

ਵਰ ਤੇ ਸਰਾਪ