ਪੰਨਾ:ਵਰ ਤੇ ਸਰਾਪ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਤ ਹਾਂ।" ਇਸ ਵਿਚ ਇਕ ਕੁੜੀ ਦਾ ਵਰਨਨ ਹੈ, ਜਿਸ ਦੇ ਟਬਰ ਦੇ ਸਤ ਜੀ ਸਨ। ਛੇ ਜਣੇ ਮਰ ਚੁਕੇ ਸਨ ਤੇ ਸਤਵੀਂ ਉਹ ਆਪ ਸੀ। ਪਰ ਕਿਸੇ ਭੋਲੇ ਭਾ ਨਾਲ ਉਹ ਰਾਹੀ ਨੂੰ ਆਪਣੀ ਕਹਾਣੀ ਦਸ ਰਹੀ ਸੀ ਤੇ ਫੇਰ ਕਿਵੇਂ ਮੁੜ ਤੁੜ ਕੇ ਗਲ ਉਥੇ ਹੀ ਆ ਜਾਂਦੀ ਸੀ, "ਅਸੀਂ ਸਤ ਹਾਂ।"
ਲਾਲ ਦੀਨ ਛੁੱਟੀ ਲੈ ਕੇ ਚਲਾ ਗਿਆ ਹੈ। ਕਨ੍ਹਯਾ ਲਾਲ ਦੀ ਬੀਵੀ ਬੀਮਾਰ ਹੈ। ਪ੍ਰੇਮ ਚੰਦ ਦੀ ਛੋਟੀ ਬੱਚੀ ਨੂੰ ਬੁਖ਼ਾਰ ਹੈ। ਪ੍ਰੀਤਮ ਸਿੰਘ ਦੀਆਂ ਅੱਖਾਂ ਦੁਖਦੀਆਂ ਹਨ। ਪਰ ਅਸੀਂ ਸਤ ਹਾਂ।
ਸਾਰਾ ਦਿਨ ਚੁਪ ਚਾਂ ਵਿਚ ਕਲਮਾ ਦੋੜਦੀਆਂ ਰਹਿੰਦੀਆਂ ਹਨ। ਇਨ੍ਹਾਂ ਕਲਰਕਾਂ ਨੂੰ ਵੇਖ ਕੇ ਮੈਨੂੰ ਉਹ ਚਰਵਾਹਾ ਯਾਦ ਆਉਂਦਾ ਹੈ ਜਿਸ ਨੇ ਇਕ ਵਾਰੀ ਵੇਖਿਆ ਕਿ ਉਸ ਦੀ ਭੇਡ ਦੇ ਇਕ ਪੈਰ ਵਿਚ ਲੱਗਾ ਕਿਲ ਸੁਨਹਿਰੀ ਸੀ। ਕਿਸੇ ਨੇ ਉਸ ਨੂੰ ਆਖਿਆ, "ਮੂਰਖਾ! ਜਿਥੋਂ ਤੇਰਾ ਇਜੜ ਲੰਘਿਆ ਸੀ, ਜ਼ਰੂਰ ਉਥੇ ਕੋਈ ਪਾਰਸ ਪੱਥਰ ਹੋਵੇਗਾ, ਜਾਹ ਢੂੰਡ!"

ਅਤੇ ਉਹ ਵਿਚਾਰਾ ਸਾਰੀ ਉਮਰ ਜੰਗਲਾਂ ਦੀ ਮਿੱਟੀ ਛਾਣਦਾ ਰਿਹਾ। ਇਥੋਂ ਤੀਕ ਕਹਿੰਦੇ ਨੇ ਕਿ ਜਦੋਂ ਉਹ ਮਰਿਆ, ਤਾਂ ਵੀ ਉਸ ਦੇ ਹੱਥ ਵਿਚ ਇਕ ਪੱਥਰ ਸੀ। ਤੇ ਇਥੇ ਅਸੀਂ ਸਾਰੇ ਦਿਲ ਵਿਚ ਕੋਈ ਮੂਲ ਵੇਦਨਾ ਲਈ ਚੁਪ ਹਾਂ, ਹੱਥ ਵਿਚ ਕਲਮਾਂ ਫੜੀ ਖਾਮੋਸ਼ ਹਾਂ ਤੇ ਸਿਰ ਨੀਵੇਂ ਕਰੀ, ਆਈਟਮਾਂ ਢੂੰਡ ਰਹੇ ਹਾਂ-ਪੁਰਾਣੇ ਸਾਲਾਂ ਦੀਆਂ ਪਿਛਲੀਆਂ ਬਚੀਆਂ ਖੁਚੀਆਂ ਆਈਟਮਾਂ।

ਵਰ ਤੇ ਸਰਾਪ

੮੩.