ਪੰਨਾ:ਵਰ ਤੇ ਸਰਾਪ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਲੀਮੁਦੀਨ ਸਾਡਾ ਚਪੜਾਸੀ ਹੈ। ਅਜੇ ਨਵਾਂ ਨਵਾਂ ਹੀ ਉਸ ਦਾ ਵਿਆਹ ਹੋਇਆ ਹੈ ਤੇ ਮੈਂ ਵੇਖਦਾ ਹਾਂ ਉਹ ਕਈ ਵਾਰੀ ਦਿਨ ਵੇਲੇ ਵੀ ਊਂਘ ਰਿਹਾ ਹੁੰਦਾ ਹੈ, ਮੈਂ ਸੋਚਦਾ ਹਾਂ ਜਿੰਨੀ ਇਸਦੇ ਚਿਹਰੇ ਤੇ ਕਾਲਖ ਹੈ ਜੇ ਇਤਨਾ ਹੀ ਵਿਚਾਰੇ ਕੋਲ ਧਨ ਹੁੰਦਾ--ਮੇਰਾ ਭਾਵ ਹੈ ਜੋ ਕਦੀ ਉਹ ਇਕ ਨਿਰਧਨ ਘਰਾਣੇ ਦਾ ਥਾਵੇਂ ਕਿਸੇ ਪੂੰਜੀ ਪਤੀ ਦੇ ਘਰ ਜਨਮ ਲੈਂਦਾ ਤਾਂ ਉਸ ਨੂੰ ਇਹ ਮੁਸੀਬਤ ਨਾਂ ਭੁਗਤਣੀ ਪੈਂਦੀ। ਉਹ ਲੋਕ ਤਾਂ ਵਿਆਹ ਦੇ ਪਿਛੋਂ ਅਜੇਹੇ ਦਿਨ ਦੂਜੇ ਮੁਲਕਾਂ ਦੇ ਸੈਰ ਤਮਾਸ਼ਿਆਂ ਵਿਚ ਗੁਜ਼ਾਰਦੇ ਹਨ। ਉਹ ਇਨ੍ਹਾਂ ਦਿਨਾਂ ਵਿਚ ਕਮਾਉਂਦੇ ਨਹੀਂ, ਸਗੋਂ ਖਰਚਦੇ ਹਨ। ਪਰ ਇਕ ਕਾਲੇ ਰੰਗ ਵਾਲੇ ਗ਼ਰੀਬ ਹਿੰਦੁਸਤਾਨੀ ਪਾਸ ਨਾ ਇਤਨਾ ਸਮਾਂ ਹੈ ਨਾ ਇਤਨੀ ਖੁਲ਼। ਉਸ ਨੂੰ ਗੁਜ਼ਾਰਾ ਟੋਰਨ ਲਈ ਓਵਰ ਟਾਈਮ ਲਾਣਾ ਪੈਂਦਾ ਹੈ ਤੇ ਉਸ ਦੀ ਡੀਊਟੀ ਹੈ ਕਿ ਉਹ ਬੂਹਿਉਂ ਬਾਹਰ ਸਾਰਾ ਸਾਰਾ ਦਿਨ ਬੈਠਾ ਰਹੇ ਤੇ ਸੁਪਰਡੈਂਟ ਦੀ ਘੰਟੀ ਨੂੰ ਉਡੀਕਦਾ ਰਹੇ।
ਕਈ ਵਾਰੀ ਉਹ ਊਂਘਦਿਆਂ ੨ ਆਪ-ਮੁਹਾਰਾ ਤ੍ਰਬਕ ਉਠਦਾ ਹੈ ਜਿਵੇਂ ਸੁਪਰਡੈਂਟ ਦੀ ਘੰਟੀ ਵਚ ਗਈ ਹੋਵੇ-ਜਿਵੇਂ ਕੋਈ ਕੰਡਾ ਚੁਭ ਗਿਆ ਹੋਵੇ ਜੋ ਉਸ ਦੇ ਦਿਲ, ਦਿਮਾਗ਼ ਵਿਚੋਂ ਦੀ ਲੰਘਦਾ ਹੋਇਆ ਉਸ ਦੀ ਰੂਹ ਤੀਕ ਸਲ ਜਾਵੇ ਤੇ ਉਹ ਕਾਹਲੀ ਕਾਹਲੀ ਉਠ ਕੇ ਅੰਦਰ ਚਲਾ ਜਾਂਦਾ ਹੈ।

"ਅਲੀਮੁਦੀਨ, ਤੂੰ ਕੌਡੀ ਦੇ ਕੰਮ ਦਾ ਵੀ ਨਹੀਂ" ਤੇ ਬਾਤ ਸੁਣ ਕੇ ਉਹ ਖ਼ਾਮੋਸ਼ ਹੋ ਜਾਂਦਾ ਹੈ। ਸ਼ਾਇਦ ਉਹ ਇਹ ਨਹੀਂ ਜਾਣਦਾ ਕਿ ਕਦੀ ਯੂਸਫ਼ ਜੋ ਉਸ ਤੋਂ ਲਖ ਦਰਜੇ ਸੋਹਣਾ ਸੀ

੮੪.

ਵਰ ਤੇ ਸਰਾਪ