ਪੰਨਾ:ਵਰ ਤੇ ਸਰਾਪ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੂਤ ਦੀ ਇਕ ਅੱਟੀ ਲਈ ਵਿਕਿਆ ਸੀ। ਕਦੀ ਮਸੀਹ ਦੀ ਕੀਮਤ ਕੇਵਲ ਤੀਹ ਦੀਨਾਰ ਹੀ ਪਈ ਸੀ। ਪਰ ਉਹ ਤੇ ਕੇਵਲ ਅਲੀਮੁਦੀਨ ਹੀ ਹੈ-ਕਾਲਾ ਕਲੂਟਾ ਅਲੀਮੂਦੀਨ।
ਇਥੋਂ ਦਿਆਂ ਲੋਕਾਂ ਨੂੰ ਇਕ ਮਾਰ ਹੈ। ਛੋਟੇ ਕਰਿਆਨੇ ਲਈ ਤੁਹਾਨੂੰ ਨੋਟ ਕੋਈ ਨਹੀਂ ਵਟਾ ਕੇ ਦੇਣਗੇ। ਕਈ ਵਾਰੀ ਜਦੋਂ ਮੇਰੀ ਜੇਬ ਵਿਚ ਕੋਈ ਨੋਟ ਹੁੰਦਾ ਹੈ ਤੇ ਮੈਂ ਕੋਈ ਛੋਟੀ ਚੀਜ਼ ਲੈਣੀ ਹੁੰਦੀ ਹੈ, ਤਾਂ ਮੈਂ ਕੁਝ ਵੀ ਨਹੀਂ ਖ਼ਰੀਦ ਸਕਦਾ। ਇਸ ਦਾ ਮੈਨੂੰ ਇਕ ਫ਼ਾਇਦਾ ਵੀ ਹੁੰਦਾ ਹੈ ਕਿ ਮੈਂ ਬਹੁਤ ਸਾਰੀਆਂ ਚੀਜ਼ਾਂ ਦਾ ਸਵਾਦ ਲੈ ਸਕਦਾ ਹਾਂ ਤੇ ਮੇਰੀ ਜੇਬ ਵਿਚ ਪੈਸੇ ਉਤਨੇ ਦੇ ਉਤਨੇ ਹੀ ਬਚੇ ਰਹਿੰਦੇ ਹਨ। ਇਉਂ ਭਾਸਦਾ ਹੈ ਜਿਵੇਂ ਮੈਨੂੰ ਹੁਣ ਕਿਸੇ ਚੀਜ਼ ਦੀ ਲੋੜ ਹੀ ਨਹੀਂ ਰਹੀ ਤੇ ਮੈਂ ਸਚ ਮੁਚ ਹੀ ਰਜ ਗਿਆ ਹਾਂ।
ਕਈ ਵਾਰੀ ਮੇਰੇ ਦਿਲ ਵਿਚ ਖ਼ਿਆਲ ਆਉਂਦਾ ਹੈ ਮੈਂ ਕਿਉਂ ਨਾ ਕਿਸੇ ਮੁਸਲਮਾਨ ਦੁਕਾਨਦਾਰ ਪਾਸ ਚਲਾ ਜਾਵਾਂ ਜੋ ਹਲਵਾਈ ਹੋਵੇ ਤੇ ਤਾਜ਼ੀ ਤਾਜ਼ੀ ਬਰਫੀ ਕਟ ਰਿਹਾ ਹੋਵੇ ਜਾਂ ਗਰਮ ਗਰਮ ਜਲੇਬੀਆਂ ਤਲ ਰਿਹਾ ਹੋਵੇ ਤੇ ਮੈਂ ਆਖਾਂ "ਮੌਲਾਨਾ, ਏਕ ਆਨੇ ਕੀ ਬਰਫ਼ੀ-ਜਲੇਬੀਆਂ-ਲੱਡੂ ਚਾਹੇ ਕੁਛ ਦੇ ਦੋ ਔਰ ਪੰਦਰਾਂ ਆਨੇ-ਤੇ ਮੈਨੂੰ ਸਿਖ ਵੇਖ ਕੇ ਸ਼ਾਇਦ ਉਹ ਦੇ ਹੀ ਦੇਵੇ। ਇਥੇ ਇਕ ਆਨੇ ਲਈ ਧਰਮ ਵੀ ਵਿਕ ਸਕਦਾ ਹੈ-ਪਰ 'ਨਾਵਾਂ' ਨਹੀਂ ਮਿਲਦਾ।
ਸਭ ਤੋਂ ਵਧ ਨਿਰਾਸ਼ਾ ਮੈਨੂੰ ਉਦੋਂ ਹੁੰਦੀ ਹੈ ਜਦੋਂ ਮੈਂ ਵੇਖਦਾ ਹਾਂ, ਇਥੋਂ ਦੇ ਪੰਜਾਬੀ ਵਸਨੀਕ ਆਪਣੀ ਮਾਤ-ਭਾਸ਼

ਵਰ ਤੇ ਸਰਾਪ

੮੫.