ਪੰਨਾ:ਵਰ ਤੇ ਸਰਾਪ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਸੁਣ ਤ ਸਹੀ। ਜ਼ਰਾ ਅਨ੍ਹੇਰਾ ਹੋਇਆ ਹੀ ਸੀ ਤੇ ਮੈਂ ਬਾਰ ਵਲ ਜਾ ਹੀ ਰਿਹਾ ਸਾਂ ਕਿ ਮੈਨੂੰ ਇਕ ਦੰਮ ਦੋ ਹਿੰਦੁਸਤਾਨੀ ਕੁੜੀਆਂ ਮਿਲ ਗਈਆਂ।"
"ਇਹ ਤੋ ਗਲ ਹੋਈ ਨਾ। ਕੈਸੀਆਂ ਸਨ?"
"ਕੰਬਖ਼ਤ ਅਛੀਆਂ ਸਨ, ਪਰ ਫਿਰ ਵੀ ਹਿੰਦੁਸਤਾਨੀ ਸਨ ਨਾ। ਖ਼ਾਕ ਮਜ਼ਾ ਨਹੀਂ ਆਇਆ ਕੰਮਬਖ਼ਤਾਂ ਨੇ ਮੈਨੂੰ ਮੇਰੀ ਐਲਜ਼ਾ ਯਾਦ ਕਰਵਾ ਦਿੱਤੀ। ਮੈਂ ਬਥੇਰਾ ਯਤਨ ਕੀਤਾ ਕਿ ਉਹ ਮੈਨੂੰ ਨਾ ਚੇਤੇ ਆਵੇ। ਤੇ ਇਸੇ ਲਈ ਡਟ ਕੇ ਸ਼ਰਾਬ ਪੀਤੀ। ਅਰਮਾਨ ਲਾ ਕੇ ਡਾਂਸ ਕੀਤਾ ਪਰ ਐਲਜ਼ਾ ਦੀ ਸੂਰਤ ਇਕ ਪਲ ਵੀ ਮੇਰੀਆਂ ਅੱਖੀਆਂ ਤੋਂ ਓਝਲ ਨਾ ਹੋ ਸਕੀ। ਦੋ ਹਿੰਦੁਸਤਾਨੀ ਕੁੜੀਆਂ ਰਲ ਕੇ ਇਕ ਅੰਗਰੇਜ਼ ਕੁੜੀ ਦੀ ਛਾਪ ਮੇਰੇ ਮੰਨ ਤੋਂ ਨਾ ਮਿਟਾ ਸਕੀਆਂ। ਮੇਰੀ ਮੇਜ਼ ਤੇ ਸ਼ਰਾਬ ਦੀ ਬੋਤਲ ਸੀ। ਮੇਰੀ ਬਗਲ ਵਿਚ ਦੋ ਕੁੜੀਆਂ ਸਨ, ਪਰ ਫਿਰ ਵੀ ਖ਼ਾਕ ਮਜ਼ਾ ਨਹੀਂ ਆਇਆ। ਇਕ ਦੋ ਕਦਮ ਬੜੇ ਛੋਟੇ ਸਨ, ਬਤਖ਼ ਵਾਂਗ ਤੇ ਦੂਜੀ ਦੇ ਲੰਮ ਸਲਮੇ, ਜਿਵੇਂ ਕੋਈ ਸਾਰਸ ਹੋਵੇ। ਤੇ ਮੈਨੂੰ ਇਉਂ ਲਗ ਰਿਹਾ ਸੀ ਕਿ ਇਸ ਬਤਖ਼ ਔਰ ਸਾਰਸ ਦੇ ਵਿਚਕਾਰ ਮੈਂ ਇਕ ਲੋਥੜੇ ਵਾਂਗ ਖੜਾ ਸੀ ਜਿਸਨੂੰ ਨਿਗਲ ਜਾਣ ਲਈ ਉਹ ਦੋਵੇਂ, ਪਲ ਪਲ ਆਪਣੀਆਂ ਚੁੰਝਾਂ ਸੰਵਾਰ ਰਹੀਆਂ ਸਨ।"

"ਨਹੀਂ ਜਾਹਨੀ ਇਹ ਗਲ ਨਹੀਂ, ਇਹ ਕਮਬਖ਼ਤ ਹਿੰਦੁਸਤਾਨੀ ਕੁੜੀਆਂ ਡਾਂਸ ਕਰ ਹੀ ਨਹੀਂ ਸਕਦੀਆਂ। ਕਿਆ ਬਾਤ ਹੈ ਬਲਾਇਟੀ ਦੀ। ਉਥੇ ਹਰ ਕੁੜੀ ਆਪਣੇ ਆਪ ਵਿਚ ਇਕ ਸਟਾਈਲ ਹੈ।"

੯੪.

ਵਰ ਤੇ ਸਰਾਪ