ਪੰਨਾ:ਵਰ ਤੇ ਸਰਾਪ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਹਾਂ ਜਨਾਬ ਮੈਨੂੰ ਮੇਰੀ ਸਟੈਲਾ ਕਦੀ ਭੁਲਦੀ ਹੀ ਨਹੀਂ। ਪਰ ਕੀ ਕਰੀਏ ਬਲੱਡੀ ਵਾਰ ਹੋ ਰਹੀ ਹੈ।" "ਹਾਂ ਨਾਜ਼ੀ ਕੁੱਤੇ ਤਾਂ ਲੜ ਹੀ ਰਹੇ ਸਨ, ਪਰ ਵੇਖੋ ਨਾ ਇਨ੍ਹਾਂ ਜਾਪਾਨੀ ਚੂਹਿਆਂ ਨੂੰ ਵੀ ਕੀ ਸੁੱਝੀ ਏ। ਇਕ ਦੰਮ ਲੜਾਈ ਦੇ ਮੈਦਾਨ ਵਿਚ ਕੁਦ ਪਏ ਨੇ।"
"ਗ਼ਮ ਨਾ ਲਾ ਦੋਸਤ। ਭਾਵੇਂ ਸਰਕਾਰ ਬਰਤਾਨੀਆ ਦਾ ਜਹਾਜ਼ ਡੋਲ ਰਿਹੈ। ਪਰ ਫਿਰ ਵੀ ਸਾਡੀ ਸਲਤਨਤ ਤੇ ਸੂਰਜ ਕਦੀ ਨਹੀਂ ਡੁਬਦਾ।"
"ਅਤੇ ਕਦੀ ਨਹੀਂ ਡੁੱਬੇਗਾ ਮੇਰੇ ਦੋਸਤ।"
"ਸਾਡਾ ਝੰਡਾ ਸਦਾ ਉੱਚਾ ਰਹੇਗਾ। ਹਾਂ ਜਾਨ ਬੁਲ ਆਪਣੇ ਝੰਡੇ ਨੂੰ ਉੱਚਾ ਰਖਣਾ ਜਾਣਦੈ," ਜਾਹਨੀ ਦੀਆਂ ਅੱਖੀਆਂ ਵਿਚ ਵੱਕਾਰ ਸੀ।
"ਤੇ ਜਨਾਬ ਜਾਨ ਬੁਲ ਸਦਾ ਤੋਂ ਇਵੇਂ ਹੀ ਕਰਦਾ ਆਇਐ। ਉਸਨੇ ਕਈ ਮੁਸੀਬਤਾਂ ਝਾਗੀਆਂ ਨੇ। ਉਸ ਨੇ ਕਈ ਜ਼ਮਾਨੇ ਤੱਕੇ ਨੇ।"
"ਉਹ ਆਪਣੀ ਐਲਜ਼ਾ ਨੂੰ ਪਿੱਛੇ ਛਡ ਕੇ ਸਤ ਸਮੁੰਦਰ ਪਾਰ ਚਲਾ ਜਾਂਦੇ ਤੇ ਉਹ ਉਸਨੂੰ ਉਡੀਕਦੀ ਰਹਿੰਦੀ ਏ।"

"ਤੇ ਜਨਾਬ ਜਾਨ ਬੁਲ ਆਪਣੀ ਪ੍ਰੀਤਮਾ ਦਿਆਂ ਬੁਲ੍ਹਾਂ ਤੇ ਮੁਸਕਾਨ ਵੇਖਣ ਲਈ ਮਹਾਨ ਲੜਾਈਆਂ ਲੜਦਾ ਰਹਿੰਦਾ। ਆਪਣੀ ਚਤੁਰਾਈ ਤੇ ਬਾਹੂ ਬਲ ਨਾਲ ਉਹ ਇੰਡੀਆ ਵਰਗੀਆਂ

ਵਰ ਤੇ ਸਰਾਪ

੯੫.