ਪੰਨਾ:ਵਰ ਤੇ ਸਰਾਪ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਵਲਕਾਰ ਦੀ ਰੁਚੀ ਅਨੁਸਾਰ ਹੁੰਦਾ ਸੀ, ਪਿਛਲੇਰਿਆਂ ਸਮਿਆਂ ਵਿਚ ਇਕ ਸੀਮਤ ਇਤਿਹਾਸ, ਵਾਸਤ-ਵਿਸਥਾਰ, ਸਿਖਿਆ-ਦਾਇਕ ਉਦਾਹਰਣ-ਕਥਾ, ਚਰਚਾ, ਵਿਸ਼ਲੇਸ਼ਣ, ਇਕ ਨਿਰੋਲ ਮਨੋਵਿਗਿਆਨਕ ਵਹਿਣ, ਝਾਕੀਆਂ ਦਾ ਅਜੋੜ ਸਮੂਹ, ਅਤੇ ਇਹਨਾਂ ਭੁਚਲਾ ਦੇਣ ਵਾਲਿਆਂ ਅਕਾਰਾਂ ਤੋਂ ਉਪਰੰਤ ਹੋਰ ਬਹੁਤ ਕੁਝ ਬਣਦਾ ਗਿਆ ਹੈ। ਇਥੋਂ ਤੀਕ ਕਿ ਇਸ ਸਮੇਂ ਤੀਕ ਕਿੰਨੇ ਪ੍ਰਕਾਰ ਦੀ ਵਾਰਤਕ ਰਚਨਾ ਨੂੰ ਇਕ ਕਥਾ ਦਾ ਮੁੱਢ ਦੇ ਕੇ ਨਾਵਲ ਸਦਵਾਇਆ ਜਾ ਸਕਦਾ ਹੈ। ਇਕ ਹੋਰ ਅੰਗਰੇਜ਼ੀ ਪ੍ਰਗਟਾਊ ਰੂਪਕ ਅਨੁਸਾਰ, ਨਾਵਲ ਇਕ ਕਿੱਲੀ ਹੈ ਜਿਸ ਉੱਪਰ ਜਿਸ ਪ੍ਰਕਾਰ ਦਾ ਵਸਤੂ ਚਾਹੋ ਟੰਗ ਸਕਦੇ ਹੋ। ਇਹੋ ਵਿਕਾਸ਼ ਜਾਂ ਰੂਪ-ਭੰਗਤਾ ਦਾ ਤਜਰਬਾ ਕਹਾਣੀ ਵਿਚ ਹੋਇਆ ਹੈ।
ਪੰਜਾਬੀ ਦੇ ਆਧੁਨਿਕ ਕਹਾਣੀ-ਲੇਖਕ ਕਿਉਂਕਿ ਕਹਾਣੀ ਕਲਾ ਦੇ ਕੋਈ ਡੂਢ ਸੌ ਵਰ੍ਹੇ ਦੇ ਭਰਪੂਰ ਅਤੇ ਕਲਾ-ਸੰਪੂਰਨ ਇਤਿਹਾਸ ਦੇ ਅੰਤ ਉਪਰ ਆਏ ਹਨ, ਇਸ ਲਈ ਇਹਨਾਂ ਨੇ ਆਪਣੀ ਕਲਾ ਦਾ ਮੁੱਢ ਹੀ ਆਧੁਨਿਕ ਅਤੇ ਅੰਤਲਿਆਂ ਤਜਰਬਿਆਂ ਅਤੇ ਰੂਪਾਂ ਦੇ ਆਧਾਰ ਤੇ ਕੀਤਾ ਹੈ। ਕਹਾਣੀ ਦੇ ਮੁਢਲੇ ਅਤੇ ਵਿਚਕਾਰਲੇ ਸਮੇਂ ਨੂੰ ਜਿਵੇਂ ਇਹ ਅਚੇਤਤਾ ਦੀ ਨੀਂਦਰ ਵਿਚ ਹੀ ਸਮਾ ਗਏ ਹਨ! ਇਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਪੰਜਾਬੀ ਨੂੰ, ਜੋ ਸਾਹਿਤੱਕ ਸਵਛੱਤਾ ਵਿਚ ਹਾਲੀ ਆਪਣਾ ਸਥਾਣ ਬਣਾ ਹੀ ਰਹੀ ਹੈ, ਅਜਿਹੀਆਂ ਸਾਹਿਤਕ ਰਚਨਾਵਾਂ ਦਾ ਪਾਤਰ ਅਤੇ ਮਾਧਿਅਮ ਹੋਣਾ ਪਿਆ ਹੈ, ਜਿਨ੍ਹਾਂ ਨੂੰ ਪ੍ਰਗਟਾਉਣ ਲਈ ਇਸ ਦੀ ਕੋਈ ਇਤਿਹਾਸਕ ਤਿਆਰੀ ਨਹੀਂ ਸੀ। ਪਰ ਇਹ ਸਾਰਿਆਂ ਲਿਖਾਰੀਆਂ ਦੀ ਨਿਪੁੰਣਤਾ ਅਤੇ ਪੰਜਾਬੀ ਦੀ ਗ੍ਰਹਿਣ-ਸ਼ਕਤੀ ਦੀ

ਵਰ ਤੇ ਸਰਾਪ

੪.