ਪੰਨਾ:ਵਰ ਤੇ ਸਰਾਪ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਗਧੇ ਹਨ ਨਿਰੇ! ਇਤਨਾ ਵੀ ਨਹੀਂ ਜਾਣਦੇ ਕਿ ਇੰਡੀਆ ਦੀ ਗਰਮੀ ਨੂੰ ਵਕਤ ਤੋਂ ਪਹਿਲਾਂ ਹੀ ਰਾੜ੍ਹ ਸੁਟੇਗੀ। ਤੇ ਉਧਰੋਂ ਪਿਉ ਵਾਲੇ ਜਬਰੀ ਕਾਨੂੰਨ ਬਣਾਈ ਜਾ ਰਹੇ ਹਨ। ਈਸਾ ਮਸੀਹ ਇਨ੍ਹਾਂ ਨੂੰ ਸੁਮੱਤ ਬਖ਼ਸ਼ੇ।"

*****

(ਅ)


ਭਾਰਤ ਦਿਆਂ ਵਡਿਆਂ ਛੋਟਿਆਂ ਸ਼ਹਿਰਾਂ, ਪਿੰਡਾਂ ਤ ਕਸਬਿਆਂ ਵਿਚ ਦਬਾ ਦਬ ਭਰਤੀ ਖੁਲ੍ਹ ਗਈ। ਭਰਤੀ ਕਰਨ ਵਾਲੇ ਦਫ਼ਤਰ ਦੇ ਏਜੰਟ, ਥਾਂ ਥਾਂ ਤੋਂ ਨੌਜਵਾਨ ਮੁੰਡਿਆਂ ਨੂੰ ਇਕੱਠਾ ਕਰਦੇ, ਸਰਕਾਰ ਅੰਗਰੇਜ਼ੀ ਦੀਆਂ ਬਰਕਤਾਂ ਦਾ ਦਿਖਾਣ ਕਰਦੇ ਤੇ ਉਨ੍ਹਾਂ ਨੂੰ ਉਜਵਲ ਭਵਿਸ਼ ਦੀ ਝਲਕ ਦਿਖਾਂਦੇ।
"ਹੁਨਰ ਸਿਖੋ ਨਾਲੇ ਕਮਾਓ। ਤਿੰਨ ਚੀਜ਼ਾਂ-ਚੋਖੀ ਤਨਖਾਹ, ਚੰਗੀ ਖੁਰਾਕ ਤੇ ਤੁਰਤ ਤਰੱਕੀ। ਹਵਾਈ ਸੈਨਾ ਵਿਚ ਭਰਤੀ ਹੋਵੋ ਤੇ ਅਰਸ਼ੀ ਉਡਦੇ ਫਿਰੋ। ਸਮੁੰਦਰੀ ਫੌਜ ਵਿਚ ਭਰਤੀ ਹੋਵੋ ਤੇ ਨਿਤ ਨਵੇਂ ਦੋਸ਼ਾਂ ਦੀ ਸੈਰ ਕਰੋ।

ਭਾਵੇਂ ਭਰਤੀ ਕਰਨ ਵਾਲਿਆਂ ਦਾ ਸਾਹਸ ਦਿਨ ਬਦਿਨ ਵਧਦਾ ਜਾ ਰਿਹਾ ਸੀ। ਫਿਰ ਵੀ ਭਾਰਤ ਵਿਚ ਇਸ ਦੇ ਨਾਲ ਨਾਲ ਲੋਕਾਂ ਵਿਚ ਇਕ ਨਵੀਂ ਪਰਕਾਰ ਦੀ ਨਿਰਾਸਤਾ ਜਨਮ ਲੈ ਰਹੀ ਸੀ। ਦੱਬੀ ਦੱਬੀ ਜਹੀ ਇਕ ਲਹਿਰ ਲੋਕਾਂ ਦਿਆਂ ਮਨਾਂ ਵਿਚ ਅੰਦਰੋ ਅੰਦਰ ਹੀ ਮਚਲ ਰਹੀ ਸੀ। ਇਹ ਸੀ ਬਦੇਸ਼ੀ ਸਾਮਰਾਜ ਦਾ ਬਾਈਕਾਟ! ਪਰ ਭਾਰਤ ਦੇ ਬਦੇਸ਼ੀ ਹਾਕਮ ਇਸ

ਵਰ ਤੇ ਸਰਾਪ

੯੯.